ਗੈਂਗਸਟਰਾਂ ਦੇ ਨਾਮ ’ਤੇ ਮੰਗਦੇ ਸੀ ਫਿਰੌਤੀ, ਆਏ ਪੁਲਿਸ ਅੜਿੱਕੇ, ਹੋਣਗੇ ਵੱਡੇ ਖ਼ੁਲਾਸੇ  

 ਗੈਂਗਸਟਰਾਂ ਦੇ ਨਾਮ ’ਤੇ ਮੰਗਦੇ ਸੀ ਫਿਰੌਤੀ, ਆਏ ਪੁਲਿਸ ਅੜਿੱਕੇ, ਹੋਣਗੇ ਵੱਡੇ ਖ਼ੁਲਾਸੇ  

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਵੱਖ ਵੱਖ ਗੈਂਗਸਟਰਾਂ ਦੇ ਨਾਮ ’ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ, ਆਏ ਦਿਨ ਸੂਬੇ ਦੇ ਕਿਸੇ ਨਾ ਕਿਸੇ ਵਪਾਰੀ ਨੂੰ ਗੈਂਗਸਟਰ ਦਾ ਨਾਮ ਵਰਤ ਕੇ ਫਿਰੌਤੀ ਦੇਣ ਲਈ ਧਮਕੀ ਦਿੱਤੀ ਜਾਂਦੀ ਹੈ।

ਹੁਣ ਫਿਰੌਤੀ ਮੰਗਣ ਦੀ ਘਟਨਾ ਜਿਲ੍ਹਾ ਰੂਪਨਗਰ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਵਪਾਰੀਆਂ ਨੂੰ ਧਮਕੀ ਭਰੇ ਫੋਨ ਕਰਕੇ ਫਿਰੌਤੀ ਮੰਗਣ ਦੇ ਇਲਜ਼ਾਮਾਂ ਤਹਿਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਰੂਪਨਗਰ ਦੇ ਐਸਐਸਪੀ ਨੇ ਦੱਸਿਆ ਕਿ, “ਗ੍ਰਿਫ਼ਤਾਰ ਨੌਜਵਾਨਾਂ ਨੇ ਪਹਿਲਾਂ ਇੱਕ ਮੋਟਰਸਾਈਕਲ ਅਤੇ ਮੋਬਾਈਲ ਚੋਰੀ ਕੀਤਾ ਸੀ, ਫਿਰ ਰੂਪਨਗਰ ਅਤੇ ਮੋਹਾਲੀ ਦੇ ਕਈ ਵਪਾਰੀਆਂ ਨੂੰ ਫਿਰੌਤੀ ਦੇਣ ਲਈ ਧਮਕੀ ਭਰੇ ਫੋਨ ਕੀਤੇ ਗਏ।”

ਪੁਲਿਸ ਨੇ ਜਾਣਕਾਰੀ ਦਿੱਤੀ ਕਿ, “ਇਹਨਾਂ ਵਿਅਕਤੀਆਂ ਵੱਲੋਂ ਧਮਕੀ ਭਰੇ ਫੋਨ ਕਰਕੇ 3 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ।” ਉਹਨਾਂ ਕਿਹਾ ਕਿ, “ਸ਼ਿਕਾਇਤ ਮਿਲਣ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।” ਪੁਲਿਸ ਵਲੋਂ ਗ੍ਰਿਫਤਾਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published.