News

ਗੁੜ ਅਤੇ ਖੰਡ ਦਾ ਸਰੀਰ ’ਤੇ ਕੀ ਹੁੰਦਾ ਹੈ ਅਸਰ, ਜਾਣੋਂ, ਗੁੜ ਕਿਉਂ ਦੱਸਿਆ ਜਾਂਦਾ ਹੈ ਫ਼ਾਇਦੇਮੰਦ

ਲਗਾਤਾਰ ਵਧ ਰਹੀਆਂ ਬਿਮਾਰੀਆਂ ਨੂੰ ਦੇਖਦੇ ਹੋਏ ਅੱਜ ਕੱਲ੍ਹ ਜ਼ਿਆਦਾਤਰ ਲੋਕ ਮਿੱਠੇ ਲਈ ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦੇ ਹਨ। ਕਿਹਾ ਜਾਂਦਾ ਹੈ ਕਿ ਜੇ ਤੁਸੀਂ ਮਿੱਠਾ ਭੋਜਨ ਖਾਣਾ ਚਹੁੰਦੇ ਹੋ ਤਾਂ ਇਸ ਨੂੰ ਗੁੜ ਦੇ ਰੂਪ ਵਿੱਚ ਖਾਓ।

JAGGERY PROCESS FROM SUGARCANE JUICE / Small Scale IndustrieS - YouTube

ਪਰ ਕੀ ਤੁਸੀਂ ਜਾਣਦੇ ਹੋ ਕਿ ਗੁੜ ਤੇ ਖੰਡ ਦੋਵਾਂ ਵਿੱਚ ਸਮਾਨ ਗਿਣਤੀ ਵਿੱਚ ਕੈਲੋਰੀ ਹੁੰਦੀ ਹੈ। ਜੇ ਤੁਸੀਂ ਇਹ ਸਮਝਦੇ ਹੋ ਕਿ ਕਿ ਗੁੜ ਖਾਣ ਨਾਲ ਤੁਹਾਡੇ ਸਰੀਰ ਵਿੱਚ ਘੱਟ ਕੈਲੋਰੀ ਆਵੇਗੀ ਤਾਂ ਤੁਸੀਂ ਗਲਤ ਹੋ। ਦੋਵੇਂ ਇੱਕੋ ਉਤਪਾਦ ਤੋਂ ਬਣੇ ਹਨ। ਦੋਵਾਂ ਦਾ ਕੈਲੋਰੀ ਵੈਲਿਊ ਵੀ ਬਰਾਬਰ ਹੁੰਦੀ ਹੈ।

ਦੋਵਾਂ ਵਿੱਚ ਫਰਕ

ਗੁੜ ਤੇ ਖੰਡ ਦੋਵੇਂ ਗੰਨੇ ਦੇ ਰਸ ਤੋਂ ਬਣਦੇ ਹਨ, ਪਰ ਫਿਰ ਵੀ ਦੋਵਾਂ ਵਿੱਚ ਫਰਕ ਹੈ। ਗੁੜ ਜੂਸ ਦਾ ਸ਼ੁੱਧ ਰੂਪ ਹੁੰਦਾ ਹੈ ਜਦਕਿ ਖੰਡ ਇਸ ਨੂੰ ਸੋਧ ਕੇ ਬਣਾਈ ਜਾਂਦੀ ਹੈ। ਖੰਡ ਬਣਾਉਣ ਲਈ ਗੰਨੇ ਦੇ ਰਸ ਨੂੰ ਸੰਘਣਾ ਕੀਤਾ ਜਾਂਦਾ ਹੈ ਤੇ ਕ੍ਰਿਸਟਾਲਾਈਜ਼ ਕੀਤਾ ਜਾਂਦਾ ਹੈ। ਗੁੜ ਲਈ ਗੰਨੇ ਦਾ ਰਸ ਬਹੁਤ ਜ਼ਿਆਦਾ ਉਬਾਲਿਆ ਜਾਂਦਾ ਹੈ ਤੇ ਫਿਰ ਇਸ ਨੂੰ ਜਮਾਇਆ ਜਾਂਦਾ ਹੈ। ਇਨ੍ਹਾਂ ਦਾ ਸਰੀਰ ਉੱਤੇ ਵੀ ਇਕੋ ਜਿਹਾ ਪ੍ਰਭਾਵ ਹੁੰਦਾ ਹੈ।

ਗੁੜ ਦੀ ਖ਼ਾਸੀਅਤ

ਜੇ ਗੁੜ ਦੀ ਗੱਲ ਕਰੀਏ ਤਾਂ ਗੁੜ ਰਿਫਾਇੰਡ ਨਹੀਂ ਕੀਤਾ ਜਾਂਦਾ, ਇਸ ਨੂੰ ਖੰਡ ਨਾਲੋਂ ਸਿਹਤਮੰਦ ਮੰਨਿਆ ਜਾਂਦਾ ਹੈ। ਜਦਕਿ ਖੰਡ ਰਿਫਾਇੰਡ ਹੁੰਦੀ ਹੈ। ਇਸ ਨੂੰ ਬਣਾਉਣ ਦੀ ਵਿਧੀ ਦੇ ਕਾਰਨ ਗੁੜ ਵਿੱਚ ਆਇਰਨ ਤੇ ਕੁਝ ਮਾਤਰਾ ਵਿੱਚ ਖਣਿਜ ਤੇ ਰੇਸ਼ੇ ਹੁੰਦੇ ਹਨ। ਜਦੋਂ ਤੁਸੀਂ ਗੁੜ ਖਾਂਦੇ ਹੋ, ਉਹ ਤੁਹਾਡੇ ਸਰੀਰ ਵਿੱਚ ਵੀ ਚਲੇ ਜਾਂਦੇ ਹਨ, ਜਦਕਿ ਖੰਡ ਖਾਣ ਨਾਲ ਸਿਰਫ ਮਿਠਾਸ ਤੇ ਇਸ ਦੀਆਂ ਕੈਲੋਰੀਆਂ ਸਰੀਰ ਤੱਕ ਪਹੁੰਚਦੀਆਂ ਹਨ।

Click to comment

Leave a Reply

Your email address will not be published.

Most Popular

To Top