ਗੁਲਾਮ ਨਬੀ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ, ਜੰਮੂ-ਕਸ਼ਮੀਰ ਦੇ 64 ਲੀਡਰਾਂ ਨੇ ਦਿੱਤੇ ਅਸਤੀਫ਼ੇ

 ਗੁਲਾਮ ਨਬੀ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ, ਜੰਮੂ-ਕਸ਼ਮੀਰ ਦੇ 64 ਲੀਡਰਾਂ ਨੇ ਦਿੱਤੇ ਅਸਤੀਫ਼ੇ

ਜੰਮੂ-ਕਸ਼ਮੀਰ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਗੁਲਾਬ ਨਬੀ ਆਜ਼ਾਦ ਦੇ ਸਮਰਥਨ ‘ਚ ਸਾਬਕਾ ਮੁੱਖ ਮੰਤਰੀ ਤਾਰਾ ਚੰਦ ਸਮੇਤ ਰਾਜ ਦੇ ਕਰੀਬ 64 ਲੀਡਰਾਂ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਆਜ਼ਾਦ ਨੇ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਲੀਡਰਸ਼ਿਪ ਅੰਦਰੂਨੀ ਚੋਣਾਂ ਦੇ ਨਾਮ ’ਤੇ ਧੋਖਾ ਕਰ ਰਹੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਵੀ ਪਰਪੱਕ ਅਤੇ ਬਚਕਾਨਾ ਵਿਵਹਾਰ ਦਾ ਇਲਜ਼ਾਮ ਲਗਾਇਆ ਸੀ।

ਇਸ ਤੋਂ ਬਾਅਦ ਆਜ਼ਾਦ ਦੇ ਸਮਰਥਨ ‘ਚ ਉਨ੍ਹਾਂ ਦੇ ਸਮਰਥਕ ਲੀਡਰਾਂ ਨੇ ਵੀ ਅਸਤੀਫ਼ਾ ਦੇ ਦਿੱਤੇ ਹਨ। ਇਨ੍ਹਾਂ ਲੀਡਰਾਂ ਦਾ ਅਸਤੀਫ਼ਾ ਅਜਿਹੇ ਸਮੇਂ ’ਤੇ ਆਇਆ ਹੈ, ਜਦੋਂ ਸੂਬੇ ‘ਚ ਲਗਾਤਾਰ ਇਹ ਚਰਚਾ ਹੋ ਰਹੀ ਹੈ ਕਿ ਉੱਥੇ ਚੋਣਾਂ ਕਦੋਂ ਹੋਣਗੀਆਂ। ਆਜ਼ਾਦ ਨੇ ਸੋਮਵਾਰ ਨੂੰ ਵੀ ਕਾਂਗਰਸ ਅਤੇ ਹਾਈਕਮਾਂਡ ‘ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ,“ ਬਿਮਾਰ ਕਾਂਗਰਸ ਨੂੰ ਦੁਆ ਨਹੀਂ ਦਵਾ ਦੀ ਜ਼ਰੂਰਤ ਹੈ।” ਪਰ ਇਸ ਦਾ ਇਲਾਜ ਕੰਪਾਊਂਡਰ ਕਰ ਰਹੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲੇ ਹੋਣ ਦੇ ਇਲਜ਼ਾਮ ‘ਤੇ ਵੀ ਰਾਹੁਲ ਗਾਂਧੀ ਦਾ ਨਾਮ ਲਏ ਬਿਨ੍ਹਾਂ ਉਨ੍ਹਾਂ ’ਤੇ ਨਿਸ਼ਾਨਾ ਲਾਇਆ ਸੀ। ਉਨ੍ਹਾਂ ਨੇ ਸਵਾਲ ਪੁੱਛਿਆ ਸੀ ਕਿ ਜੋ ਸੰਸਦ ‘ਚ ਭਾਸ਼ਣ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਗਲੇ ਮਿਲੇ, ਉਹ ਉਹਨਾਂ ਨਾਲ ਮਿਲੇ ਹੋਏ ਹਨ ਜਾਂ ਨਹੀਂ? ਦੂਜੇ ਪਾਸੇ ਕਾਂਗਰਸ ਨੇ ਆਜ਼ਾਦ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ, ਉਨ੍ਹਾਂ ਨੂੰ ਪਾਰਟੀ ਨੂੰ ਬਦਨਾਮ ਕਰਨ ਦਾ ਕੰਮ ਸੌਂਪਿਆ ਹੈ।

ਕਾਂਗਰਸ ਪ੍ਰਧਾਨ ਦੀ ਚੋਣ ਪ੍ਰੋਗਰਾਮ ਬਾਰੇ ਪੁੱਛੇ ਗਏ ਸਵਾਲਾਂ ‘ਤੇ ਆਜ਼ਾਦ ਨੇ ਕਿਹਾ ਕਿ, “ ਜਦੋਂ ਚੋਣਾਂ ਹੁੰਦੀਆਂ ਹਨ, ਉਸ ਦੇ ਲਈ ਮੈਂਬਰਸ਼ਿਪ ਮੁਹਿੰਮ ਹੁੰਦੀ ਹੈ।”ਇਹ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ, ਪਰ ਹੁਣ ਵੋਟਰ ਲਿਸਟ ਤੋਂ ਲੋਕਾਂ ਦੇ ਨਾਮ ਲਏ ਜਾਂਦੇ ਹਨ ਅਤੇ ਉਨ੍ਹਾਂ ਦੇ ਪੈਸੇ ਭਰ ਦਿੱਤੇ ਜਾਂਦੇ ਹਨ। ਇਹ ਨਕਲੀ ਮੈਂਬਰਸ਼ਿਪ ਮੁਹਿੰਮ ਹੈ। ਉਨ੍ਹਾਂ ਨੇ ਕਿਹਾ ਕਿ,“ਜੇਕਰ ਕਾਗਜ਼ ਦੀ ਇਮਾਰਤ ਬਣਾਉਗੇ ਤਾਂ ਉਹ ਹਵਾ ਵਿੱਚ ਹੀ ਡਿੱਗ ਜਾਵੇਗੀ ਜਾਂ ਅੱਗ ਨਾਲ ਸੜ ਜਾਵੇਗੀ।”

ਅਜਿਹੀ ਚੋਣ ਲੜਨ ਦਾ ਕੀ ਫਾਇਦਾ, ਇਹ ਸਭ ਜਾਅਲੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ, ਆਜ਼ਾਦ ਹਰ ਮਿੰਟ ਆਪਣੇ ਵਿਸ਼ਵਾਸਘਾਤ ਨੂੰ ਸਹੀ ਕਿਉਂ ਠਹਿਰਾ ਰਹੇ ਹੋ? ਕਾਂਗਰਸ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ’ਤੇ ਪਾਰਟੀ ਨੂੰ ਧੋਖਾ ਦੇਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ, ਉਹ ਭਾਜਪਾ ਨਾਲ ਮਿਲ ਗਏ ਹਨ। ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਆਜ਼ਾਦ ਨੇ ਪਹਿਲੀ ਵਾਰ ਸੋਮਵਾਰ ਨੂੰ ਖੁੱਲ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਨੀਂਹ ਕਮਜ਼ੋਰ ਹੋ ਗਈ ਹੈ ਅਤੇ ਉਹ ਕਦੇ ਵੀ ਟੁੱਟ ਸਕਦੀ ਹੈ।

Leave a Reply

Your email address will not be published.