ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜ ਤੇ ਚੰਡੀਗੜ੍ਹ ਦੇ ਗੁਰੂ ਘਰ ਵਿੱਚ ਕੱਟਿਆ ਗਿਆ 553 ਕਿਲੋਗ੍ਰਾਮ ਦਾ ਕੇਕ

 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜ ਤੇ ਚੰਡੀਗੜ੍ਹ ਦੇ ਗੁਰੂ ਘਰ ਵਿੱਚ ਕੱਟਿਆ ਗਿਆ 553 ਕਿਲੋਗ੍ਰਾਮ ਦਾ ਕੇਕ

ਅੱਜ ਚੰਡੀਗੜ੍ਹ ਦੀ ਇੱਕ ਬੇਕਰੀ ਦੀ ਦੁਕਾਨ ਨੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੂਰਵ ਲਈ 553 ਕਿਲੋਗ੍ਰਾਮ ਦਾ ਕੇਕ ਤਿਆਰ ਕੀਤਾ। ਅੱਜ ਸੈਕਟਰ 19 ਦੇ ਗੁਰਦੁਆਰਾ ਸਾਹਿਬ ਵਿਖੇ ਕੇਕ ਕੱਟ ਕੇ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਕੇਕ ਨੂੰ ਸੰਗਤ ਵਿੱਚ ਲੰਗਰ ਦੇ ਰੂਪ ਵਿੱਚ ਵੰਡਿਆ ਗਿਆ ਹੈ।

ਇਹ ਕੇਕ ਨੈਸ਼ਨਲ ਬੇਕਰਜ਼ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਤਿਆਰ ਕੀਤਾ ਗਿਆ ਸੀ। ਇਸ ਕੇਕ ਨੂੰ ਕਰੀਬ 10 ਕਾਰੀਗਰਾਂ ਨੇ 2 ਦਿਨਾਂ ਵਿੱਚ ਤਿਆਰ ਕੀਤਾ ਹੈ। ਕੇਕ ਨੂੰ ਦੇਖਣ ਲਈ ਗੁਰਦੁਆਰੇ ਵਿੱਚ ਸੰਗਤਾਂ ਦੀ ਭੀੜ ਇਕੱਠੀ ਹੋ ਗਈ। ਸੰਗਤ ਬਣਾਏ ਗਏ ਇਸ 553 ਕਿਲੋ ਦੇ ਕੇਕ ਨੂੰ ਦੇਖਣ ਅਤੇ ਚੱਖਣ ਦਾ ਕਾਫੀ ਕ੍ਰੇਜ਼ ਸੀ।

ਇਹ ਕੇਕ ਚੰਡੀਗੜ੍ਹ ਅਤੇ ਜ਼ੀਰਕਪੁਰ ਸਥਿਤ ਨੈਸ਼ਨਲ ਬੇਕਰਜ਼ ਦੇ ਸਤਨਾਮ ਸਿੰਘ ਅਤੇ ਸਮਨਦੀਪ ਸਿੰਘ ਨੇ ਤਿਆਰ ਕੀਤਾ ਹੈ। ਨੈਸ਼ਨਲ ਬੇਕਰਜ਼ ਦੇ ਸਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੇਕ ਨੂੰ ਬਣਾਉਣ ਵਿੱਚ 36 ਘੰਟੇ ਲੱਗੇ ਹਨ। ਕੇਕ ਨੂੰ 10 ਕਾਰੀਗਰਾਂ ਨੇ ਮਿਲ ਕੇ ਬਣਾਇਆ ਸੀ। ਇਹ 100 ਫੀਸਦੀ ਸ਼ਾਕਾਹਾਰੀ ਹੈ। ਇਸ ਕੇਕ ਦਾ ਭਾਰ 553 ਕਿਲੋ, ਲੰਬਾਈ 20 ਫੁੱਟ, ਚੌੜਾਈ 4.5 ਫੁੱਟ ਅਤੇ ਉਚਾਈ 6 ਇੰਚ ਸੀ।

 

Leave a Reply

Your email address will not be published.