News

ਗੁਰੂ ਨਾਨਕ ਦੇਵ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਜੱਥੇਬੰਦੀਆਂ ’ਚ ਭਾਰੀ ਰੋਸ

ਸ੍ਰੀ ਗੁਰੂ ਨਾਨਕ ਦੇਵ ਜੀ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਹਿੰਦੂ ਲੀਡਰ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਨਾ ਹੋਣ ਕਰਕੇ ਸਿੱਖ ਭਾਈਚਾਰੇ ’ਚ ਰੋਸ ਵਧਦਾ ਜਾ ਰਿਹਾ ਹੈ। ਉੱਧਰ ਸਿੱਖ ਜੱਥੇਬੰਦੀਆਂ ਨੇ ਬੀਤੀ ਰਾਤ ਸਮਰਾਲਾ ਚੌਂਕ ਵਿੱਚ ਰੋਡ ਜਾਮ ਕਰ ਦਿੱਤਾ। ਇਸ ਮਗਰੋਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਪ੍ਰਸ਼ਾਸਨ ਨੇ 48 ਘੰਟੇ ਦਾ ਹੋਰ ਸਮਾਂ ਮੰਗਿਆ ਹੈ।

BJP support base intact despite 2nd wave shock

ਦੱਸ ਦਈਏ ਕਿ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਸਿੱਖ ਜੱਥੇਬੰਦੀਆਂ ਵੱਲੋਂ ਸਮਰਾਲਾ ਚੌਂਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਕੋਲੋਂ 48 ਘੰਟੇ ਦਾ ਹੋਰ ਸਮਾਂ ਮੰਗਿਆ। ਇਹਨਾਂ 48 ਘੰਟਿਆਂ ਵਿੱਚ ਪੁਲਿਸ ਅਨਿਲ ਅਰੋੜਾ ਨੂੰ ਤਾਂ ਨਹੀਂ ਗ੍ਰਿਫ਼ਤਾਰ ਕਰ ਸਕੀ ਪਰ ਉਸ ਦੇ ਕੁਝ ਸਾਥੀਆਂ ਨੂੰ ਜ਼ਰੂਰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਵੱਲੋਂ ਅਨਿਲ ਅਰੋੜਾ ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ ਜਿਸ ਦੇ ਪੋਸਟਰ ਵੀ ਦੀਵਾਰਾਂ ਤੇ ਲਾਏ ਗਏ ਹਨ। ਪ੍ਰਦਰਸ਼ਨ ਕਰ ਰਹੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ, ਪ੍ਰਸ਼ਾਸਨ ਨੇ 48 ਘੰਟੇ ਦਾ ਸਮਾਂ ਮੰਗਿਆ ਸੀ ਜੋ ਪੂਰਾ ਹੋ ਚੁੱਕਾ ਹੈ ਪਰ ਅਨਿਲ ਅਰੋੜਾ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

Click to comment

Leave a Reply

Your email address will not be published.

Most Popular

To Top