ਗੁਰਸਿਮਰਨ ਮੰਡ ਦੀ ਵਧਾਈ ਸੁਰੱਖਿਆ, ਘਰ ਦੇ ਬਾਹਰ ਰੱਖੇ ਰੇਤੇ ਦੇ ਬੋਰੇ, ਕੰਧਾਂ ‘ਤੇ ਲਾਇਆ ਕੱਚ

 ਗੁਰਸਿਮਰਨ ਮੰਡ ਦੀ ਵਧਾਈ ਸੁਰੱਖਿਆ, ਘਰ ਦੇ ਬਾਹਰ ਰੱਖੇ ਰੇਤੇ ਦੇ ਬੋਰੇ, ਕੰਧਾਂ ‘ਤੇ ਲਾਇਆ ਕੱਚ

ਕਾਂਗਰਸੀ ਲੀਡਰ ਗੁਰਸਿਮਰਨ ਸਿੰਘ ਮੰਡ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਡ ਨੂੰ ਲਗਾਤਾਰ ਗੈਂਗਸਟਰਾਂ ਦੇ ਨਾਂ ਤੋਂ ਧਰਕੀਆਂ ਮਿਲ ਰਹੀਆਂ ਸਨ। ਹਾਲਾਂਕਿ ਇੱਕ ਹਫ਼ਤੇ ਤੋਂ ਵੱਧ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨਜ਼ਰਬੰਦ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਮੰਡ ਤੇ ਉਸ ਦੇ ਪੁੱਤ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

Gursimran Singh Facebook, Instagram & Twitter on PeekYou

ਇਸ ਲਈ ਮੰਡ ਦੀ ਸੁਰੱਖਿਆ ਲਈ ਥ੍ਰੀ-ਲੇਅਰ ਸੁਰੱਖਿਆ ਕਰ ਰੱਖੀ ਹੈ। ਉਹਨਾਂ ਦੇ ਘਰ ਦੇ ਨੇੜੇ-ਤੇੜੇ ਡਿਜੀਟਲ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਘਰ ਦੀਆਂ ਕੰਧਾਂ ਤੇ ਵੀ ਕੱਚ ਦੇ ਟੋਟੇ ਲਗਾ ਦਿੱਤੇ ਗਏ ਹਨ। ਗੁਰਸਿਮਰਨ ਸਿੰਘ ਮੰਡ ਦੇ ਘਰ ਦੇ ਬਾਹਰ ਗਲੀ ਵਿੱਚ ਚਾਰੇ ਪਾਸੇ ਰੇਤ ਦੀਆਂ ਬੋਰੀਆਂ ਲਗਾ ਕੇ ਬੰਕਰ ਬਣਾਏ ਗਏ ਹਨ।

ਘਰ ਦੇ ਬਾਹਰ ਪੁਲਿਸ ਮੁਲਾਜ਼ਮ ਹਥਿਆਰਾਂ ਨਾਲ ਲੈਸ ਹਨ। ਇਸ ਦੇ ਨਾਲ ਹੀ ਹੁਣ ਪੁਲਿਸ ਵੱਲੋਂ ਪੀਸੀਆਰ ਦੀ ਕੈਮਰੇ ਵਾਲੀ ਵੈਨ ਵੀ ਖੜ੍ਹੀ ਕਰ ਦਿੱਤੀ ਹੈ। ਗਲ਼ੀ ਤਾਂ ਪਹਿਲਾਂ ਹੀ ਸੀਲ ਕੀਤੀ ਹੋਈ ਹੈ, ਉੱਥੇ ਹੀ ਗਲ਼ੀ ਵਿੱਚ ਰਹਿਣ ਵਾਲੇ ਲੋਕਾਂ ਦਾ ਵੀ ਪੂਰਾ ਬਿਓਰਾ ਪੁਲਿਸ ਨੇ ਆਪਣੇ ਕੋਲ ਨੋਟ ਕੀਤਾ ਹੈ।

Leave a Reply

Your email address will not be published.