Punjab

ਗੁਰਪਤਵੰਤ ਪੰਨੂ ਖਿਲਾਫ਼ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਫੈਸਲਾ

ਖਾਲਿਸਤਾਨੀ ਐਕਟੀਵਿਸਟ ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਨੇ ਵੱਡਾ ਫੈਸਲਾ ਸੁਣਾਇਆ ਹੈ, ਸਰਕਾਰ ਨੇ ਅੱਤਵਾਦੀ ਰੋਕੂ ਐਕਟ ਤਹਿਤ ਦੋਵਾਂ ਦੀਆਂ ਅਚੱਲ ਜਾਇਦਾਦਾਂ ਦੀ ਕੁਰਕੀ ਕਰਨ ਦੇ ਹੁਕਮ ਦਿੱਤੇ ਹਨ।

ਸਰਕਾਰ ਨੇ ਇਸ ਸਬੰਧੀ ਪੰਜਾਬ ਵਿੱਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ। ਗੁਰਪਤਵੰਤ ਪੰਨੂ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਹੈ ਜਦਕਿ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਵਿੱਚ ਹੈ। ਦੋਵਾਂ ਦੀਆਂ ਅਚੱਲ ਜਾਇਦਾਦਾਂ ਨੂੰ ਸਰਕਾਰ ਆਪਣੇ ਕਬਜ਼ੇ ਥੱਲੇ ਕਰਨ ਵਿੱਚ ਲੱਗ ਗਈ ਹੈ, ਉਧਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹਰਦੀਪ ਸਿੰਘ ਨਿੱਝਰ ਦੇ ਪਿੰਡ ਭਾਰ ਸਿੰਘ ਪੁਰਾ ਦੇ ਵਸਨੀਕ ਕੈਮਰੇ ਅੱਗੇ ਆਏ ਨੇ, ਜਿਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਬਾਰੇ ਵੱਡੇ ਖੁਲਾਸੇ ਕੀਤੇ ਹਨ।

ਦਲ ਖਾਲਸਾ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ ਕਰਤਾ ਵੱਡਾ ਐਲਾਨ!

ਪਿੰਡ ਵਾਸੀਆਂ ਨੇ ਨਿੱਝਰ ਪ੍ਰਤੀ ਵੱਖ ਵੱਖ ਬਿਆਨ ਦਿੱਤੇ ਨੇ, ਕੁੱਝ ਨਿੱਝਰ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਮਾੜੀ ਸਖਸ਼ੀਅਤ ਵਾਲਾ ਦੱਸ ਰਹੇ ਨੇ ਅਤੇ ਕੁੱਝ ਚੰਗੀ ਵਾਲਾ। ਪਿੰਡ ਵਾਸੀਆਂ ਮੁਤਾਬਕ ਉਹ ਉਸ ਦੇ ਖਾਲਿਸਤਾਨੀਆਂ ਨਾਲ ਸਬੰਧਾਂ ਬਾਰੇ ਕੁੱਝ ਵੀ ਨਹੀਂ ਜਾਣਦੇ। ਪਿੰਡ ਵਾਸੀਆਂ ਮੁਤਾਬਕ ਹੁਣ ਹਰਦੀਪ ਸਿੰਘ ਨਿੱਝਰ ਦਾ ਘਰ ਲੌਕਡਾਊਨ ਤੋਂ ਪਹਿਲਾਂ ਤੋਂ ਹੀ ਬੰਦ ਪਿਆ ਹੈ ਅਤੇ ਨਿੱਝਰ ਨੇ ਕੈਨੇਡਾ ਜਾਣ ਤੋਂ ਬਾਅਦ ਕੁੱਝ ਜਾਇਦਾਦ ਪਿੰਡ ਵਿੱਚ ਹੋਰ ਬਣਾਈ ਹੈ।

ਦੂਜੇ ਪਾਸੇ ਕੁੱਝ ਪਿੰਡ ਵਿਅਕਤੀ ਹਰਦੀਪ ਸਿੰਘ ਨਿੱਝਰ ਤੇ ਪੱਖ ਵਿੱਚ ਵੀ ਬੋਲਦੇ ਸੁਣਾਈ ਦਿੱਤੇ, ਪਿੰਡ ਵਾਸੀਆਂ ਮੁਤਾਬਕ ਹਰਦੀਪ ਸਿੰਘ ਨਿੱਝਰ ਦਾ ਪੂਰਾ ਅਸਰ ਰਸੂਖ ਹੈ ਅਤੇ ਨਾ ਹੀ ਉਸ ਉਪਰ ਕੋਈ ਪਰਚਾ ਆਦਿ ਹੀ ਦਰਜ ਸੀ। ਹਾਲਾਂਕਿ ਪਿੰਡ ਵਾਸੀਆਂ ਨੇ ਖਾਲਿਸਤਾਨੀ ਸਮਰਥਕਾਂ ਨਾਲ ਨਿੱਝਰ ਦੇ ਸਬੰਧਾਂ ਬਾਰੇ ਉਨ੍ਹਾਂ ਦੇ ਜਾਣੂ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

BIG BREAKING: ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਰਹੇਗਾ ਮੁਕੰਮਲ ਕਰਫਿਊ

ਜਾਂਚ ਦੌਰਾਨ ਐਨਆਈਏ ਨੇ ਦੋਵਾਂ ਨੂੰ ਭਾਰਤ ਵਿਚ ਵਿਦਰੋਹੀ ਗਤੀਵਿਧੀਆਂ ਲਈ ਪੂਰੀ ਤਰ੍ਹਾਂ ਦੋਸ਼ੀ ਪਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਤਵਾਦ ਰੋਕੂ ਐਕਟ ਦੇ ਨਵੇਂ ਕਾਨੂੰਨ ਤਹਿਤ ਦੋਵਾਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।

ਐਨਆਈਏ ਦੀ ਜਾਂਚ ਅਤੇ ਸਿਫਾਰਸ਼ਾਂ ਦੇ ਅਧਾਰ ਤੇ, 1 ਜੁਲਾਈ 2020 ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਭਾਰਤ ਸਰਕਾਰ ਨੇ ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ, 1967 ਦੀ ਚੌਥੀ ਸੂਚੀ ਵਿੱਚ ਪਹਿਲੇ ਅੱਤਵਾਦੀ ਵਜੋਂ ਨਾਮਜ਼ਦ ਕੀਤੇ ਹਨ।

Click to comment

Leave a Reply

Your email address will not be published. Required fields are marked *

Most Popular

To Top