News

ਗੁਰਦੁਆਰਾ ਸਾਹਿਬ ‘ਚ ਲਾਵਾਂ ਲੈ ਰਹੇ ਲਾੜਾ ਲਾੜੀ ਨੂੰ ਕੀਤਾ ਅਗਵਾ, ਕੀਤੀ ਕੁੱਟਮਾਰ

ਜਗਰਾਉਂ ਮੋਗਾ ਹਾਈਵੇ ਤੇ ਇੱਕ ਗੁਰਦਵਾਰਾ ਸਾਹਿਬ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਗੁਰਦਵਾਰਾ ਸਾਹਿਬ ਵਿੱਚ ਹੋ ਰਹੇ ਆਨੰਦ ਕਾਰਜ ਨੂੰ ਰੋਕਦੇ ਹੋਏ ਕੁੱਝ ਅਣਪਛਾਤੇ ਬੰਦੇ ਵਿਆਹ ਕਰਵਾ ਰਹੇ ਲਾੜਾ ਲਾੜੀ ਨੂੰ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ। ਕਿਡਨੈਪਿੰਗ ਦੀ ਪੂਰੀ ਘਟਨਾ ਗੁਰਦਵਾਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਘਟਨਾ ‘ਤੇ ਲਾੜੇ ਦੀ ਮਾਂ ਨੇ ਇਲਜ਼ਾਮ ਲਾਇਆ ਕਿ ਕਰੀਬ 10,11 ਵਿਅਕਤੀ ਮੂੰਹ ਬੰਨ ਕੇ ਗੁਰਦੁਆਰਾ ਸਾਹਿਬ ਅੰਦਰ ਜੁੱਤੀਆਂ ਪਾ ਕੇ ਆਏ ਅਤੇ ਉਹਨਾਂ ਵੱਲੋਂ ਲਾੜਾ ਲਾੜੀ ਨਾਲ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਦੋਵਾਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਉੱਧਰ ਇਸ ਮੌਕੇ ‘ਤੇ ਪਹੁੰਚੇ ਡੀਐੱਸਪੀ ਹਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਪੂਰੀ ਘਟਨਾ ਦੀ ਸੀ ਸੀ ਟੀ ਵੀ ਦੇਖੀ ਗਈ ਹੈ ਜਿਸ ਦੇ ਅਧਾਰ ‘ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ।

ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ। ਇਲਜ਼ਾਮ ਇਹੀ ਲੱਗ ਰਹੇ ਨੇ ਕਿ ਲਾੜਾ ਨੀਵੀਂ ਜਾਤ ਦਾ ਹੋਣ ਕਰਕੇ ਲਾੜੀ ਦੇ ਪਰਿਵਾਰ ਵੱਲੋਂ ਦੋਵਾਂ ਨੂੰ ਅਨੰਦ ਕਾਰਨ ਸਮੇਂ ਅਗਵਾ ਕੀਤਾ ਗਿਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਫਿਲਹਾਲ ਇਸ ਮਾਮਲੇ ‘ਚ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਲੱਭਣ ਦੀ ਗੱਲ ਆਖੀ ਗਈ ਹੈ ਅਤੇ ਸਖ਼ਤ ਕਾਰਵਾਈ ਦਾ ਪੀੜਤ ਪਰਿਵਾਰ ਨੂੰ ਭਰੋਸਾ ਵੀ ਦਿਵਾਇਆ ਗਿਆ ਹੈ।
 

Click to comment

Leave a Reply

Your email address will not be published.

Most Popular

To Top