News

ਗੁਰਦਾਸ ਮਾਨ ਦੀ ਹੋਵੇਗੀ ਅਗਾਊਂ ਜ਼ਮਾਨਤ? ਸਿੱਖ ਜੱਥੇਬੰਦੀਆਂ ਵੱਲੋਂ ਗ੍ਰਿਫ਼ਤਾਰੀ ਦੀ ਮੰਗ

ਪੰਜਾਬੀ ਗਾਇਕ ਗੁਰਦਾਸਮ ਮਾਨ ਦੀ ਅਗਾਊਂ ਜ਼ਮਾਨਤ ਤੇ ਫ਼ੈਸਲਾ ਅੱਜ ਆ ਸਕਦਾ ਹੈ। ਗੁਰਦਾਸ ਮਾਨ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਵਿਵਾਦਤ ਟਿੱਪਣੀਆਂ ਕਰ ਕੇ ਘਿਰੇ ਸਨ। ਮੰਗਲਵਾਰ ਨੂੰ ਜ਼ਮਾਨਤ ਤੇ ਸਿੱਖ ਜੱਥੇਬੰਦੀਆਂ ਤੇ ਗੁਰਦਾਸ ਮਾਨ ਦੇ ਵਕੀਲਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਸੈਸ਼ਨ ਕੋਰਟ ਨੇ ਸੁਣਵਾਈ ਅੱਜ ਲਈ ਮੁਲਤਵੀ ਕਰ ਦਿੱਤੀ। ਸਿੱਖ ਜੱਥੇਬੰਦੀਆਂ ਕਿਸੇ ਵੀ ਕੀਮਤ ਤੇ ਗੁਰਦਾਸ ਮਾਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਹਨ। ਹਾਲਾਂਕਿ ਸੁਣਵਾਈ ਦੌਰਾਨ ਗੁਰਦਾਸ ਮਾਨ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ।

Evergreen songs by Gurdas Maan that make him the legend he is - Lifestyle  News

20 ਅਗਸਤ ਨੂੰ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਸਾਲਾਨਾ ਮੇਲੇ ‘ਚ ਗੁਰਦਾਸ ਮਾਨ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ। ਇਸ ਕਾਰਨ ਸਿੱਖ ਜਥੇਬੰਦੀਆਂ ਨਾਰਾਜ਼ ਹੋ ਗਈਆਂ। ਮਾਮਲਾ ਭੱਖਦਾ ਵੇਖ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰਕੇ ਇਸ ਲਈ ਮਾਫ਼ੀ ਵੀ ਮੰਗ ਲਈ ਸੀ। ਮੰਗਲਵਾਰ ਨੂੰ ਸੁਣਵਾਈ ਦੌਰਾਨ ਸਿੱਖ ਜੱਥੇਬੰਦੀਆਂ ਦੇ ਵਕੀਲਾਂ ਪਰਮਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ ਸੈਸ਼ਨ ਕੋਰਟ ਨੂੰ ਦੱਸਿਆ ਕਿ ਗੁਰਦਾਸ ਮਾਨ ਨੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਮੇਲੇ ‘ਚ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।

ਉਨ੍ਹਾਂ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਨੂੰ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ, ਜਿਸ ਨਾਲ ਨਾ ਸਿਰਫ਼ ਪੰਜਾਬ, ਸਗੋਂ ਦੇਸ਼-ਵਿਸ਼ਵ ਦੇ ਹਰ ਕੋਨੇ ‘ਚ ਰਹਿਣ ਵਾਲੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜੇਕਰ ਗੁਰਦਾਸ ਮਾਨ ਨੂੰ ਅਗਾਊਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਸਿੱਖ ਸੰਗਤ ਦਾ ਗੁੱਸਾ ਹੋਰ ਵਧੇਗਾ ਤੇ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਹੈ।

ਗੁਰਦਾਸ ਮਾਨ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹੀ ਗੱਲ ਅਣਜਾਣਪੁਣੇ ਵਿੱਚ ਕਹੀ ਸੀ ਤੇ ਇਸ ਦੇ ਲਈ ਉਹਨਾਂ ਨੇ ਪਹਿਲਾਂ ਹੀ ਹੱਥ ਅਤੇ ਕੰਨ ਫੜ ਕੇ ਮੁਆਫ਼ੀ ਮੰਗ ਲਈ ਸੀ। ਅਜਿਹੇ ਵਿੱਚ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲਣੀ ਚਾਹੀਦੀ ਹੈ। ਹਾਲਾਂਕਿ ਸਿੱਖ ਜੱਥੇਬੰਦੀਆਂ ਦੇ ਵਕੀਲਾਂ ਨੇ ਕਿਹਾ ਕਿ ਇਹ ਕੋਈ ਮੁਆਫ਼ੀਯੋਗ ਅਪਰਾਧ ਨਹੀਂ ਹੈ। ਇਸ ਲਈ ਗੁਰਦਾਸ ਮਾਨ ਨੂੰ ਇਸ ਆਧਾਰ ਤੇ ਅਗਾਊਂ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।

ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਕੇਸ ਦਾਇਰ ਕਰਨ ਵਾਲੇ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਉਹ ਇਸ ਵੇਲੇ ਜਲੰਧਰ ਸੈਸ਼ਨ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ। ਉਸ ਤੋਂ ਬਾਅਦ ਗੁਰਦਾਸ ਮਾਨ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਉਹ ਗੁਰਦਾਸ ਮਾਨ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਜਾਣਗੇ।

ਦੱਸ ਦਈਏ ਕਿ ਸਿੱਖ ਜੱਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਤੋਂ ਬਾਅਦ ਗੁਰਦਾਸ ਮਾਨ ਦੇ ਖਿਲਾਫ਼ ਆਈਪੀਸੀ ਦੀ ਧਾਰਾ-295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਸਮਰਥਕ ਵੀ ਸੜਕਾਂ ਤੇ ਉੱਤਰ ਆਏ ਸਨ। ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਗੁਰਦਾਸ ਮਾਨ ਖਿਲਾਫ਼ ਮਾਮਲਾ ਦਰਜ ਕਰਵਾਉਣ ਵਾਲੇ ਪਰਮਜੀਤ ਸਿੰਘ ਅਕਾਲੀ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ।

Click to comment

Leave a Reply

Your email address will not be published.

Most Popular

To Top