ਗੁਰਜੀਤ ਔਜਲਾ ਨੇ ਸਰਕਾਰ ਸਣੇ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਸਣੇ, ਭਾਜਪਾ ਵਿਰੋਧੀ ਲੀਡਰਾਂ ਵੱਲੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇੱਕ ਪਾਸੇ ਕਿਸਾਨ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਸੜਕਾਂ ਮੱਲੀ ਬੈਠੇ ਹਨ ਤਾਂ ਦੂਜੇ ਪਾਸੇ ਸੰਸਦ ਵਿੱਚ ਆਮ ਆਦਮੀ ਪਾਰਟੀ, ਅਤੇ ਕਾਂਗਰਸ ਦੇ ਸੰਸਦ ਮੈਂਬਰ ਕਿਸਾਨਾਂ ਦੀ ਅਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਿੱਚ ਲੱਗੇ ਹਨ।

ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਸਰ ਗੁਰਜੀਤ ਔਜਲਾ ਨੇ ਵੀ ਸੰਸਦ ਵਿੱਚ ਇਨ੍ਹਾਂ ਬਿੱਲਾਂ ਦਾ ਡਟ ਕੇ ਵਿਰੋਧ ਤਾਂ ਕੀਤਾ ਹੀ ਹੈ। ਨਾਲ ਹੀ ਸਰਕਾਰ ਸਣੇ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਹਨ। ਔਜਲਾ ਨੇ ਸੰਸਦ ਵਿੱਚ ਕਿਸਾਨ ਅਤੇ ਕਿਰਸਾਨੀ ਦੀ ਹਾਲਤ ਨੂੰ ਖੋਲ੍ਹ ਕੇ ਸਭ ਦੇ ਸਾਹਮਣੇ ਰੱਖਿਆ ਅਤੇ ਦੱਸਿਆ ਕਿ ਕਿਵੇਂ ਪਿਛਲੇ ਕੁੱਝ ਸਾਲਾਂ ਵਿੱਚ ਮਹਿੰਗਾਈ ਦੇ ਬਾਵਜੂਦ ਵੀ ਕਿਸਾਨਾਂ ਦੀ ਆਮਦਨ ਉਥੇ ਦੀ ਉਥੇ ਹੀ ਖੜ੍ਹੀ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ
ਇਸ ਦੌਰਾਨ ਗੁਰਜੀਤ ਔਜਲਾ ਦੇ ਨਿਸ਼ਾਨੇ ਤੇ ਬਾਦਲਾਂ ਦੀਆਂ ਬੱਸਾਂ ਅਤੇ ਖੁਦ ਬਾਦਲ ਵੀ ਰਹੇ। ਗੁਰਜੀਤ ਔਜਲਾ ਨੇ ਪੰਜਾਬ ਲਈ ਦਰਿਆਈ ਪਾਣੀਆਂ ਦੀ ਮੰਗ ਕਰਦਿਆਂ ਕਿਹਾ ਕਿ ਜੇ ਪੰਜਾਬ ਦਾ ਦਰਿਆਈ ਪਾਣੀ ਪੰਜਾਬ ਨੂੰ ਦੇ ਦਿੱਤਾ ਜਾਂਦਾ ਹੈ ਤਾਂ ਕਿਸਾਨ ਬਿਜਲੀ ਸਬਸਿਡੀ ਤੱਕ ਵੀ ਸੈਂਟਰ ਨੂੰ ਵਾਪਸ ਕਰਨ ਲਈ ਤਿਆਰ ਬੈਠਾ ਹੈ।
ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ਨੇ ਕਰਤਾ ਐਲਨ 20 ਸਤੰਬਰ ਨੂੰ ਰੋਡ ਜਾਮ, 25 ਸਤੰਬਰ ਨੂੰ ਦੇਸ਼ ਬੰਦ
ਇਸ ਦੌਰਾਨ ਗੁਰਜੀਤ ਔਜਲਾ ਨੇ ਭਾਵੁਕ ਹੋਇਆਂ, ਐੱਮਐੱਸਪੀ ਲਾਗੂ ਕਰਨ ਅਤੇ ਖੇਤੀ ਬਿੱਲ ਰੱਦ ਦੀ ਮੰਗ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਹੋ ਰਹੇ ਵਿਰੋਧ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ।
ਜਿਸ ਤੋਂ ਬਾਅਦ ਹੁਣ ਇਨ੍ਹਾਂ ਬਿੱਲਾਂ ਨੁੰ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਾਜ ਸਭਾ ਦੀਆਂ ਵੋਟਾਂ ਹੁਣ ਇਨ੍ਹਾਂ ਬਿੱਲਾਂ ਸਣੇ ਕਿਸਾਨਾਂ ਦਾ ਭਵਿੱਖ ਤੈਅ ਕਰਨਗੀਆਂ। ਖੈਰ ਜੋ ਵੀ ਹੋਵੇ ਫਿਲਹਾਲ ਲਈ ਇਹ ਬਿੱਲ ਕਿਸਾਨਾਂ ਲਈ ਗਲ ਦਾ ਫਾਹਾ ਬਣੇ ਹੋਏ ਹਨ।
ਜਿਹਨਾਂ ਨੂੰ ਰੱਦ ਕਰਵਾਉਣ ਲਈ ਕੱਲ ਪਿੰਡ ਬਾਦਲ ਵਿੱਚ ਇੱਕ ਕਿਸਾਨ ਨੇ ਖੁਦਕੁਸ਼ੀ ਤੱਕ ਕਰ ਲਈ ਪਰ ਦੂਜੇ ਪਾਸੇ ਸਰਕਾਰ ਨੇ ਇਹ ਸਭ ਕੁੱਝ ਨਜ਼ਰਅੰਦਾਜ਼ ਕਰਦਿਆਂ ਬਿੱਲਾਂ ਨੂੰ ਪਾਸ ਕਰਨ ਦਾ ਪੱਕਾ ਮਨ ਬਣਾ ਰੱਖਿਆ ਹੈ।
