ਗੁਰਜੀਤ ਔਜਲਾ ਦੇ ਦਫ਼ਤਰ ‘ਚ ਲੁਟੇਰਿਆਂ ਨੇ ਚਲਾਈਆਂ ਗੋਲੀਆਂ, 50 ਹਜ਼ਾਰ ਲੁੱਟ ਹੋਏ ਫਰਾਰ
By
Posted on

ਬੀਤੀ ਸ਼ਾਮ ਨੂੰ ਦੋ ਵਿਅਕਤੀਆਂ ਨੇ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ‘ਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਤੇ ਫਿਰ 50 ਹਜ਼ਾਰ ਰੁਪਏ ਅਤੇ ਇਕ ਆਈਪੈਡ ਲੁੱਟ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਫ਼ਰਾਰ ਹੋ ਗਏ, ਜਿਸ ਕਾਰਨ ਦਫਤਰੀ ਕਾਰਕੁੰਨ ਅਤੇ ਇਲਾਕੇ ਦੀ ਪੁਲਿਸ ਵੀ ਸਦਮੇ ਵਿੱਚ ਹੈ ਕਿ ਆਖਿਰ ਬਣ ਕੀ ਗਿਆ।

ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਜ਼ਰੂਰ ਕਰ ਲਿਆ ਹੈ ਅਤੇ ਲੁਟੇਰਿਆ ਅਤੇ ਪੈਸੇ ਹਾਲੇ ਵੀ ਪਹੁੰਚ ਤੋਂ ਬਾਹਰ ਹਨ। ਜਾਣਕਾਰੀ ਮੁਤਾਬਕ ਸਥਾਨਕ ਗੁਮਟਾਲਾ ਬਾਈਪਾਸ ‘ਤੇ ਸਥਿਤ ਗੁਮਟਾਲਾ ਅਸਟੇਟ ਵਿਚ ਗੁਰਜੀਤ ਔਜਲਾ ਦੇ ਦਫ਼ਤਰ ‘ਚ 2 ਮੁਲਜ਼ਮਾਂ ਨੇ ਪਹਿਲਾਂ ਗੋਲ਼ੀਆਂ ਚਲਾਈਆਂ ਤੇ ਫਿਰ ਮੌਕੇ ਤੇ ਮੌਜੂਦ ਕਾਰਕੁੰਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਟੇਬਲ ‘ਤੇ ਰੱਖਿਆ 50 ਹਜ਼ਾਰ ਰੁਪਿਆ ਤੇ ਆਈਪੈਡ ਲੁੱਟ ਲਿਆ ਅਤੇ ਫ਼ਰਾਰ ਹੋ ਗਏ।
