News

ਗੁਣਾਂ ਨਾਲ ਭਰਪੂਰ ਹੈ ‘ਸ਼ੱਕਰਕੰਦੀ’, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ

ਸਰਦੀ ’ਚ ਗਰਮ-ਗਰਮ ਸ਼ੱਕਰਕੰਦੀ ਖਾਣ ਦਾ ਸਵਾਦ ਵੱਖਰਾ ਹੁੰਦਾ ਹੈ। ਸ਼ੱਕਰਕੰਦੀ ਨੂੰ ਅੰਗਰੇਜ਼ੀ ’ਚ ‘ਸਵੀਟ ਪੋਟੈਟੋ’ ਕਿਹਾ ਜਾਂਦਾ ਹੈ, ਜੋ ਖਾਣ ’ਚ ਬੇਹੱਦ ਸਵਾਦਿਸ਼ਟ ਹੁੰਦੀ ਹੈ। ਇਸ ’ਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ।

PunjabKesari

ਇਹ ਇਮਿਊਨਿਟੀ ਵੀ ਵਧਾਉਂਦੀ ਹੈ ਅਤੇ ਫੇਫੜਿਆਂ ਦੀ ਸਿਹਤ ਦਾ ਖ਼ਿਆਲ ਰੱਖਦੀ ਹੈ। ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਸ਼ੱਕਰਕੰਦੀ ’ਚ ਭਰਪੂਰ ਮਾਤਰਾ ’ਚ ਮਿਨਰਲਜ਼, ਫਾਈਬਰਜ਼, ਵਿਟਾਮਿਨਜ਼ ਤੇ ਫਾਈਟੋਨਿਊਟ੍ਰਿਏਂਟਸ ਪਾਏ ਜਾਂਦੇ ਹਨ, ਜੋ ਸਰੀਰ ਤੇ ਦਿਮਾਗ ਦੋਵਾਂ ਲਈ ਜ਼ਰੂਰੀ ਹਨ। 

ਇਮਿਊਨਿਟੀ

ਕੋਰੋਨਾ ਕਾਲ ’ਚ ਸ਼ੱਕਰਕੰਦੀ ਬੇਹੱਦ ਲਾਹੇਵੰਦ ਹੈ। ਇਸ ’ਚ ਇਮਿਊਨ ਸੈੱਲਜ਼ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਮਿਊਨਿਟੀ ਨੂੰ ਵਧਾਉਣ ’ਚ ਸਰਗਰਮ ਗੁਣ ਪਾਏ ਜਾਂਦੇ ਹਨ।

ਸ਼ੂਗਰ ਕਾਬੂ

ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ਕਰਕੰਦੀ ਦਾ ਸੇਵਨ ਜ਼ਰੂਰ ਕਰੋ। ਇਸ ‘ਚ ਅਜਿਹੇ ਕਾਰਬੋਹਾਈਡ੍ਰੇਟਸ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਵਧਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਕਾਬੂ ‘ਚ ਰੱਖਦੇ ਹਨ।

ਬਲੱਡ ਪ੍ਰੈਸ਼ਰ ਤੇ ਕੰਟਰੋਲ

ਸ਼ੱਕਰਕੰਦੀ ਬਲੱਡ ਪ੍ਰੈਸ਼ਰ ਤੇ ਸਟਰੋਕ ਦੇ ਜੋਖ਼ਿਮ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਸ਼ੱਕਰਕੰਦੀ ’ਚ ਮੌਜੂਦ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ। ਸਟਰੋਕ ਦੇ ਖ਼ਤਰੇ ਤੋਂ ਬਚਾਉਂਦੀ ਹੈ। ਸ਼ੱਕਰਕੰਦੀ ਨਾਲ ਹੀ ਦਿਲ ਦੀ ਸਿਹਤ ਦਾ ਵੀ ਖ਼ਿਆਲ ਰੱਖਦੀ ਹੈ।

ਅੱਖਾਂ ਲਈ ਲਾਭਦਾਇਕ

ਸ਼ੱਕਰਕੰਦੀ ’ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਬੇਹੱਦ ਜ਼ਰੂਰੀ ਹੈ। ਇਹ ਅੱਖਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਦ੍ਰਿਸ਼ਟੀ ਦੀ ਸਮਰੱਥਾ ਨੂੰ ਵੀ ਵਿਕਸਿਤ ਕਰਦੀ ਹੈ। ਵਿਟਾਮਿਨ-ਏ ਤੇ ਬੀਟਾ ਕੈਰੋਟੀਨ ਅੱਖਾਂ ਨੂੰ ਮੋਤਿਆਬਿੰਦ ਦੇ ਜੋਖ਼ਿਮ ਤੋਂ ਬਚਾਉਂਦੇ ਹਨ।

ਅਸਥਮਾ ਤੇ ਰੋਕ

ਨੱਕ, ਸਾਹ ਲੈਣ ਵਾਲੀ ਨਾੜੀ ਅਤੇ ਫੇਫੜਿਆਂ ‘ਚ ਕਫ ਜੰਮਣ ਨਾਲ ਅਸਥਮਾ ਰੋਗੀਆਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਰੋਜ਼ 1 ਸ਼ੱਕਰਕੰਦੀ ਉਬਾਲ ਕੇ ਖਾਣ ਨਾਲ ਕਫ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਅਸਥਮਾ ਦੇ ਰੋਗੀਆਂ ਨੂੰ ਆਰਾਮ ਮਿਲੇਗਾ। 

ਹਾਨੀਕਾਰਕ ਪਦਾਰਥਾਂ ਨੂੰ ਸਰੀਰ ਚੋਂ ਕੱਢੇ ਬਾਹਰ  

ਸਰੀਰ ’ਚ ਕਈ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ, ਜਿਨ੍ਹਾਂ ਦਾ ਬਾਡੀ ’ਚੋਂ ਬਾਹਰ ਨਿਕਲਣਾ ਜ਼ਰੂਰੀ ਹੈ। ਸ਼ੱਕਰਕੰਦੀ ਇਨ੍ਹਾਂ ਪਦਾਰਥਾਂ ਨੂੰ ਬਾਹਰ ਕੱਢਦੀ ਹੈ।

ਸੋਜ ਤੋਂ ਰਾਹਤ

ਬਾਡੀ ’ਚ ਕਿਸੇ ਵੀ ਹਿੱਸੇ ’ਚ ਸੱਟ ਲੱਗਣ ਨਾਲ ਸੋਜ ਆ ਜਾਂਦੀ ਹੈ ਤਾਂ ਸ਼ੱਕਰਕੰਦੀ ਉਸ ਸੋਜ ਨੂੰ ਦੂਰ ਕਰਨ ’ਚ ਬੇਹੱਦ ਅਸਰਦਾਰ ਹੈ। ਇਸ ’ਚ ਇੰਫਲੇਮੇਂਟਰੀ ਗੁਣ ਪਾਏ ਜਾਂਦੇ ਹਨ, ਜੋ ਸੋਜ ਨੂੰ ਘੱਟ ਕਰਨ ਲਈ ਸਰਗਰਮ ਰੂਪ ਨਾਲ ਕਾਰਜ ਕਰਦੇ ਹਨ।

Click to comment

Leave a Reply

Your email address will not be published. Required fields are marked *

Most Popular

To Top