News

ਗੁਜਰਾਤ ਹਾਈਕੋਰਟ ਦੀ ਡਾਇਮੰਡ ਜੁਬਲੀ ’ਤੇ ਪੀਐਮ ਮੋਦੀ ਬੋਲੇ, ਨਿਆਂਪਾਲਿਕਾ ਨੇ ਸੱਚਾਈ ਲਈ ਖੜੇ ਹੋਣ ਦੀ ਦਿੱਤੀ ਤਾਕਤ

ਗੁਜਰਾਤ ਹਾਈਕੋਰਟ ਦੇ 61 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਇਮੰਡ ਜੁਬਲੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਵੀਡੀਓ ਕਾਨਫਰੰਸਿੰਗ ਦੁਆੜਾ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਪੀਐਮ ਮੋਦੀ ਨੇ ਕਿਹਾ ਕਿ ਗੁਜਰਾਤ ਹਾਈਕੋਰਟ ਦੀ  ਡਾਇਮੰਡ ਜੁਬਲੀ ਦੇ ਮੌਕੇ ਸਾਰਿਆਂ ਨੂੰ ਵਧਾਈ ਹੋਵੇ। ਪਿਛਲੇ ਸਾਲਾਂ ਵਿੱਚ ਅਪਣੀ ਕਾਨੂੰਨੀ ਸਮਝ, ਅਪਣੀ ਵਿਦਵਤਾ ਅਤੇ ਬੌਧਿਕਤਾ ਨਾਲ ਗੁਜਰਾਤ ਹਾਈਕੋਰਟ ਅਤੇ ਬਾਰ ਨੇ ਇਕ ਵੱਖਰੀ ਪਹਿਚਾਣ ਬਣਾਈ ਹੈ। ਪੀਐਮ ਮੋਦੀ ਨੇ ਕਿਹਾ ਕਿ ਗੁਜਰਾਤ ਹਾਈਕੋਰਟ ਨੇ ਸੱਚ ਅਤੇ ਨਿਆਂ ਲਈ ਕੰਮ ਕੀਤਾ ਹੈ ਇਸ ਨਾਲ ਭਾਰਤੀ ਨਿਆਂ ਵਿਵਸਥਾ ਅਤੇ ਭਾਰਤ ਦੇ ਲੋਕਤੰਤਰ ਦੋਵਾਂ ਨੂੰ ਹੀ ਮਜ਼ਬੂਤ ਕੀਤਾ ਹੈ।

ਉਹਨਾਂ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਕਾਰਜਪਾਲਿਕਾ, ਵਿਧਾਨ ਸਭਾ ਅਤੇ ਨਿਆਂਪਾਲਿਕਾ ਨੂੰ ਦਿੱਤੀ ਗਈ ਜਿੰਮੇਵਾਰੀ ਸਾਡੇ ਸੰਵਿਧਾਨ ਲਈ ਮੌਤ ਦੇ ਘਾਟ ਦੀ ਤਰ੍ਹਾਂ ਹੈ। ਸਾਡੀ ਨਿਆਂਪਾਲਿਕਾ ਨੇ ਸੰਵਿਧਾਨ ਦੇ ਜੀਵਨ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾਈ ਹੈ। ਨਿਆਂਪਾਲਿਕਾ ਪ੍ਰਤੀ ਭਰੋਸੇ ਨੇ ਆਮ ਲੋਕਾਂ ਦੇ ਮਨ ਵਿੱਚ ਇਕ ਆਤਮਵਿਸ਼ਵਾਸ ਜਗਾਇਆ ਹੈ। ਸੱਚਾਈ ਲਈ ਖੜੇ ਹੋਣ ਦੀ ਉਸ ਨੂੰ ਤਾਕਤ ਦਿੱਤੀ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤਕ ਦੇਸ਼ ਦੀ ਯਾਤਰਾ ਵਿੱਚ ਉਹ ਨਿਆਂਪਾਲਿਕਾ ਦੇ ਯੋਗਦਾਨ ਦੀ ਚਰਚਾ ਕਰਦੇ ਹਨ ਤਾਂ ਬਾਰ ਦੇ ਯੋਗਦਾਨ ਦੀ ਵੀ ਚਰਚਾ ਕਰਦੇ ਹਨ।

ਮੋਦੀ ਨੇ ਕਿਹਾ ਕਿ ਸਾਡਾ ਨਿਆਂ ਸਿਸਟਮ ਅਜਿਹਾ ਹੋਣਾ ਚਾਹੀਦਾ ਹੈ ਕਿ ਆਖਰੀ ਪੜਾਅ ’ਤੇ ਖੜੇ ਵਿਅਕਤੀ ਲਈ ਵੀ ਹੱਲ ਲਭ ਲਵੇ, ਜਿੱਥੇ ਨਿਆਂ ਦੀ ਗਰੰਟੀ ਹੋਵੇ। ਸੁਪਰੀਮ ਕੋਰਟ ਦੀ ਤਰੀਫ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਣ ਕੇ ਸਾਰਿਆਂ ਦਾ ਮਾਣ ਵਧਦਾ ਹੈ ਕਿ  ਸਾਡਾ ਸੁਪਰੀਮ ਕੋਰਟ ਖੁਦ ਵੀ ਅੱਜ ਦੁਨੀਆ ਵਿੱਚ ਵੀਡੀਓ ਕਾਨਫਰੰਸ ਦੁਆਰਾ ਸਭ ਤੋਂ ਜ਼ਿਆਦਾ ਸੁਣਵਾਈ ਕਰਨ ਵਾਲਾ ਸੁਪਰੀਮ ਕੋਰਟ ਬਣ ਗਿਆ ਹੈ। ਅੱਜ ਦੇਸ਼ ਵਿੱਚ 18 ਹਜ਼ਾਰ ਤੋਂ ਜ਼ਿਆਦਾ ਕੋਰਟ ਕੰਪਿਊਟਰਾਈਜ਼ਡ ਹੋ ਚੁੱਕੇ ਹਨ।

Click to comment

Leave a Reply

Your email address will not be published.

Most Popular

To Top