ਗੁਜਰਾਤ ਵਿਧਾਨ ਸਭਾ ਲਈ ਵੋਟਿੰਗ ਸ਼ੁਰੂ, 9 ਵਜੇ ਤੱਕ 4.92% ਲੋਕਾਂ ਨੇ ਪਾਈ ਵੋਟ

ਗੁਜਰਾਤ ਵਿੱਚ ਪਹਿਲੇ ਪੜਾਅ ਦੀਆਂ 89 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਸ਼ੁਰੂ ਹੋ ਗਈ ਹੈ। 19 ਜ਼ਿਲ੍ਹਿਆਂ ਵਿੱਚ ਪੈਣ ਵਾਲੀਆਂ ਇਹਨਾਂ 89 ਸੀਟਾਂ ਤੇ ਕੁਲ 788 ਉਮੀਦਵਾਰਾਂ ਨੇ ਕਿਸਮਤ ਅਜਮਾਈ ਹੈ। ਦੂਜੇ ਪੜਾਅ ਦੀਆਂ ਚੋਣਾਂ ਲਈ ਵੀ ਚੋਣ ਪ੍ਰਚਾਰ ਦਾ ਆਖਰੀ ਦੌਰ ਚਲ ਰਿਹਾ ਹੈ। ਅਜਿਹੇ ਵਿੱਚ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਦਿਗਜ਼ ਲੀਡਰਾਂ ਦੀਆਂ ਚੋਣ ਰੈਲੀਆਂ ਹੋਣਗੀਆਂ।
ਅੱਜ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਪਹਿਲੇ ਪੜਾਅ ‘ਚ 89 ਵਿਧਾਨ ਸਭਾ ਸੀਟਾਂ ‘ਤੇ ਕੁੱਲ 2 ਕਰੋੜ 39 ਲੱਖ 76 ਹਜ਼ਾਰ 670 ਵੋਟਰ ਹਨ, ਜੋ ਇਸ ਚੋਣ ‘ਚ ਆਪਣੀ ਵੋਟ ਪਾਉਣ ਜਾ ਰਹੇ ਹਨ। ਇਨ੍ਹਾਂ 89 ਵਿਧਾਨ ਸਭਾ ਸੀਟਾਂ ਲਈ 39 ਸਿਆਸੀ ਪਾਰਟੀਆਂ ਦੇ ਕੁੱਲ 788 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅਸੀਂ ਤੁਹਾਨੂੰ ਪਹਿਲੇ ਪੜਾਅ ਦੀਆਂ ਕੁਝ ਅਹਿਮ ਸੀਟਾਂ ਬਾਰੇ ਦੱਸਣ ਜਾ ਰਹੇ ਹਾਂ।
ਖੰਭਾਲੀਆ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੂਦਨ ਗਾਧਵੀ ਚੋਣ ਮੈਦਾਨ ਵਿੱਚ ਹਨ। ਇਹ ਸੀਟ ਦਵਾਰਕਾ ਜ਼ਿਲ੍ਹੇ ਦੇ ਅਧੀਨ ਆਉਂਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਇਹ ਸੀਟ ਜਿੱਤੀ ਸੀ। ਇਸ ਵਾਰ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੂਦਨ ਗਾਧਵੀ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ।
ਪਹਿਲੇ ਪੜਾਅ ਦੀ ਵੋਟਿੰਗ ‘ਚ ਇਸ ਸੀਟ ਦੀ ਚਰਚਾ ਜ਼ੋਰਾਂ ‘ਤੇ ਹੈ। ਏਆਈਐਮਆਈਐਮ ਨੇ ਵੀ ਇਸ ਸੀਟ ‘ਤੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ। ਭਾਜਪਾ ਨੇ ਇੱਕ ਵਾਰ ਫਿਰ ਭਾਵਨਗਰ ਦਿਹਾਤੀ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਪੁਰਸ਼ੋਤਮ ਸੋਲੰਕੀ ‘ਤੇ ਭਰੋਸਾ ਜਤਾਇਆ ਹੈ। ਉਹ ਕੋਲੀ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ।
ਰਾਜਕੋਟ ਜ਼ਿਲ੍ਹੇ ਦੀ ਜਸਦਾਨ ਸੀਟ ਤੋਂ ਸੱਤ ਵਾਰ ਵਿਧਾਇਕ ਰਹੇ ਕੁੰਵਰਜੀ ਬਾਵਾਲੀਆ ਆਪਣਾ ਪੱਖ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਗੁਜਰਾਤ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਮੰਨੇ ਜਾਂਦੇ ਸਨ। ਇਸ ਸੀਟ ‘ਤੇ ਕਾਂਗਰਸ ਪਾਰਟੀ ਨੇ ਭੋਲਾਭਾਈ ਗੋਇਲ ਨੂੰ ਬਾਵਾਲੀਆ ਦੇ ਖਿਲਾਫ ਮੈਦਾਨ ‘ਚ ਉਤਾਰਿਆ ਹੈ।
ਇਹ ਸੀਟ ਰਾਜਕੋਟ ਜ਼ਿਲ੍ਹੇ ਦੇ ਅਧੀਨ ਆਉਂਦੀ ਹੈ। ਇਸ ਸੀਟ ‘ਤੇ ਭਾਜਪਾ ਨੇ ਮੋਰਬੀ ਪੁਲ ਹਾਦਸੇ ਦੇ ਨਾਇਕ ਰਹੇ ਕਾਂਤੀਲਾਲ ਅੰਮ੍ਰਿਤੀਆ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਸੀਟ ਤੋਂ ਅੰਮ੍ਰਿਤਾ 5 ਵਾਰ ਵਿਧਾਇਕ ਰਹਿ ਚੁੱਕੇ ਹਨ। ਕਾਂਗਰਸ ਨੇ ਇਸ ਸੀਟ ਤੋਂ ਜੈਅੰਤੀ ਜੇਰਾਜਭਾਈ ਨੂੰ ਆਪਣਾ ਉਮੀਦਵਾਰ ਬਣਾਇਆ ਹੈ।