ਗੁਜਰਾਤ ਚੋਣਾਂ: ਪਹਿਲੇ ਗੇੜ ਲਈ 1362 ਨਾਮਜ਼ਦਗੀਆਂ ਦਾਖ਼ਲ, 999 ਨਾਮਜ਼ਦਗੀ ਪੱਤਰ ਯੋਗ ਪਾਏ ਗਏ

 ਗੁਜਰਾਤ ਚੋਣਾਂ: ਪਹਿਲੇ ਗੇੜ ਲਈ 1362 ਨਾਮਜ਼ਦਗੀਆਂ ਦਾਖ਼ਲ, 999 ਨਾਮਜ਼ਦਗੀ ਪੱਤਰ ਯੋਗ ਪਾਏ ਗਏ

ਗੁਜਰਾਤ ਵਿਧਾਨ ਸਭਾ ਦੀਆਂ 89 ਸੀਟਾਂ ਤੇ ਪਹਿਲੇ ਪੜਾਅ ਵਿੱਚ ਹੋਣ ਵਾਲੀਆਂ ਚੋਣਾਂ ਲਈ ਦਾਖ਼ਲ 1362 ਨਾਮਜ਼ਦਗੀ ਪੱਤਰਾਂ ਵਿੱਚੋਂ 999 ਹੀ ਯੋਗ ਪਾਏ ਗਏ ਹਨ। ਸੂਬਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਹਿਲੇ ਪੜਾਅ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਦਾ ਆਖਰੀ ਦਿਨ ਮੰਗਲਵਾਰ ਨੂੰ ਸੀ।

Lok Sabha Election 2019 Updates | Election Commission bars NaMo TV from  airing political content - India Today

ਪਹਿਲੇ ਪੜਾਅ ਤਹਿਤ ਵੋਟਾਂ 1 ਦਸੰਬਰ ਨੂੰ ਪੈਣੀਆਂ ਹਨ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ 5 ਨਵੰਬਰ ਤੋਂ ਨਾਮਜ਼ਦਗੀ ਪੱਤਰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 14 ਨਵੰਬਰ ਸੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਚਿਤ ਜਾਂਚ ਤੋਂ ਬਾਅਦ 999 ਪੱਤਰ ਯੋਗ ਪਾਏ ਗਏ।

ਉਹਨਾਂ ਦੱਸਿਆ ਕਿ 5 ਦਸੰਬਰ ਨੂੰ 93 ਸੀਟਾਂ ਤੇ ਪੈਣ ਵਾਲੀਆਂ ਦੂਜੇ ਪੜਾਅ ਦੀਆਂ ਵੋਟਾਂ ਲਈ ਹੁਣ ਤੱਕ 341 ਨਾਮਜ਼ਦਗੀ ਪੱਤਰ ਮਿਲ ਚੁੱਕੇ ਹਨ। ਦੂਜੇ ਪੜਾਅ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 10 ਨਵੰਬਰ ਨੂੰ ਸ਼ੁਰੂ ਹੋਈ ਸੀ। ਮੁੱਖ ਮੰਤਰੀ ਭੂਪੇਸ਼ ਪਟੇਲ ਬੁੱਧਵਾਰ ਨੂੰ ਯਾਨੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਉਹ ਅਹਿਮਦਾਬਾਦ ਦੀ ਘਾਟਲੋਡੀਆ ਸੀਟ ਤੋਂ ਚੋਣ ਲੜਨਗੇ। ਦੂਜੇ ਪੜਾਅ ’ਚ ਬਨਾਸਕਾਂਠਾ, ਪਾਟਨ, ਮੇਹਸਾਣਾ, ਸਾਬਰਕਾਂਠਾ, ਗਾਂਧੀਨਗਰ, ਅਰਾਵਲੀ, ਅਹਿਮਦਾਬਾਦ, ਆਣੰਦ, ਖੇਡਾ, ਪੰਚਮਹਿਲ, ਦਾਹੋਦ ਅਤੇ ਵਡੋਦਰਾ ਸੀਟ ਲਈ ਵੋਟਿੰਗ ਹੋਵੇਗੀ। ਦੂਜੇ ਪੜਾਅ ਦੀ ਵੋਟਿੰਗ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ਼ 17 ਨਵੰਬਰ ਹੈ ਅਤੇ ਉਨ੍ਹਾਂ ਦੀ ਛਾਂਟੀ 18 ਨਵੰਬਰ ਨੂੰ ਕੀਤੀ ਜਾਵੇਗੀ।

Leave a Reply

Your email address will not be published.