Business

ਗੁਆਂਢਣ ਕੁੜੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਦਾ ਪਿੰਡ ਨੇ ਹੀ ਚਾੜ੍ਹਤਾ ਕੁਟਾਪਾ

ਨੌਜਵਾਨ ਮੁੰਡੇ ਨੂੰ ਗੁਆਂਢੀ ਕੁੜੀ ਨਾਲ ਪਿਆਰ ਕਰਨਾ ਪਿਆ ਮਹਿੰਗਾ। ਨੌਜਵਾਨ ਨੂੰ ਪਿੰਡ ਵਾਲਿਆਂ ਨੇ ਦਿੱਤੀ ਅਣਮਨੁੱਖੀ ਸਜ਼ਾ। ਪਿੰਡ ਵਿੱਚ ਦ੍ਰਖਤ ਨਾਲ ਬੰਨ ਕੇ ਕੀਤਾ ਨੌਜਵਾਨ ਦਾ ਕੁਟਾਪਾ ਮੂੰਹ ਕਾਲਾ ਕਰਕੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ। ਇਹ ਗੱਲਹਲਕਾ ਸਾਹਨੇਵਾਲ ਦੇ ਪਿੰਡ ਪਹੁੰਚ ਗੁੱਜਰਾਂ ਦੀ ਹੈ ਜਿੱਥੇ ਇੱਕ ਨੌਜਵਾਨ ਨੂੰ ਆਪਣੇ ਹੀ ਪਿੰਡ ਦੀ ਕੁੜੀ ਨੂੰ ਭਜਾਉਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਪਿੰਡ ਵਾਪਸ ਆਉਣ ਤੇ ਪਿੰਡ ਵਾਸੀਆਂ ਨੇ ਅਤੇ ਕੁੜੀ ਦੇ ਘਰ ਵਾਲਿਆਂ ਨੇ ਨੌਜਵਾਨ ਦਾ ਮੂੰਹ ਕਾਲਾ ਕਰਕੇ ਅਤੇ ਉਸ ਦਾ ਜਮ ਕੇ ਕੁਟਾਪਾ ਕੀਤਾ।ਮੁੰਡੇ ਦੇ ਗਲ ਵਿਚ ਜੁੱਤੀਆਂ ਦਾ ਹਾਰ ਪਾਇਆ ਗਿਆ ਅਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਵੀ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਵੀਡੀਓ ਵਿਚ ਦਿਖਾਈ ਦੇ ਰਹੇ ਨੌਜਵਾਨ ਨੂੰ ਆਪਣੇ ਗੁਆਂਢ ਚਰੇਂਦੀ ਨਾਬਾਲਿਕ ਲੜਕੀ ਨਾਲ ਇਸ਼ਕ ਹੋ ਗਿਆ ਜਿਸ ਤੋਂ ਬਾਅਦ ਪ੍ਰੇਮੀ ਜੋੜੇ ਘਰੋਂ ਭੱਜ ਨਿਕਲਿਆ। ਕੁੜੀ ਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਕੂਮਕਲਾਂ ਥਾਣੇ ਚ ਕੀਤੀ। ਪਰ ਇਸ ਦੌਰਾਨ ਕਰੀਬ ਇਕ ਮਹੀਨੇ ਤੋਂ ਬਾਅਦ ਦੋਨੋਂ ਪਿੰਡ ਵਿੱਚ ਵਾਪਸ ਮੁੜ ਆਏ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਪਰ ਦੋਵਾਂ ਦੇ ਪਿੰਡ ਮੁੜਨ ਅਤੇ ਗ੍ਰਿਫਤਾਰੀ ਦੇ ਸਮੇਂ ਦੌਰਾਨ ਪਿੰਡ ਵਾਸੀਆਂ ਅਤੇ ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਜਮ ਕੇ ਕੁਟਾਪਾ ਚਾੜ੍ਹਿਆ। ਉਸ ਦੀ ਬਕਾਇਦਾ ਵੀਡੀਉ ਵੀ ਬਣਾਈ ਗਈ ਜਿਸ ਕਾਰਨ ਹੁਣ ਮੁੰਡੇ ਨੂੰ ਸਜ਼ਾ ਦਿਵਾਉਣ ਵਾਲੇ ਕੁੜੀ ਵਾਲਿਆਂ ਸਣੇ ਮੁੰਡੇ ਦੀ ਕੁੱਟਮਾਰ ਕਰਨ ਵਾਲੇ 4 ਲੋਕਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜੇ ਦੇਖਿਆ ਜਾਵੇ ਤਾਂ ਗਲਤੀ ਮੁੰਡੇ ਦੀ ਵੀ ਸੀ।

ਇਸ ਤਰ੍ਹਾਂ ਇੱਕ ਨਾਬਾਲਿਗ ਕੁੜੀ ਨੂੰ ਘਰੋਂ ਭਜਾਉਣ ਕਿਤੇ ਵੀ ਠੀਕ ਨਹੀਂ ਜਾਪਦਾ। ਪਰ ਉਥੇ ਹੀ ਕੁੜੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੀ ਮੁੰਡੇ ਨਾਲ ਕੋਈ ਘੱਟ ਨਹੀਂ ਗੁਜ਼ਾਰੀ ਗੁਜ਼ਾਰੀ। ਅਜਿਹੇ ਵਿੱਚ ਹੌਲੀ ਤੋਰ ਤੇ ਜੁਰਮ ਕੀਤਾ ਹੈ। ਅਤੇ ਦੋਵਾਂ ਸੋਚੇਗੀ ਦਿੱਤੀ ਜਾਣੀ ਚਾਹੀਦੀ ਸੀ ਪਰ ਜਿਸ ਤਰ੍ਹਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਤੇ ਅਣਮਨੁੱਖੀ ਤਸ਼ੱਦਦ ਕੀਤੇ ਨੇ ਉਸ ਨੂੰ ਦੇਖਦਿਆਂ ਕੁੜੀ ਵਾਲੇ ਨੂੰ ਕਿਤੇ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ।

Click to comment

Leave a Reply

Your email address will not be published. Required fields are marked *

Most Popular

To Top