News

ਗਿਆਨੀ ਹਰਨਾਮ ਸਿੰਘ ਖਾਲਸਾ ਤੇ ਕਿਸਾਨ ਆਗੂ ਰਾਜੇਵਾਲ ਨੇ ਕੀਤੀ ਬੰਦ ਕਮਰਾ ਬੈਠਕ, ਛਿੜੀ ਨਵੀਂ ਚਰਚਾ

ਕਿਸਾਨੀ ਮਸਲੇ ਦੇ ਨਾਲ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਚਰਚਾ ਵੀ ਸਿਖ਼ਰਾਂ ’ਤੇ ਚਲ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਨਤਮਸਤਕ ਹੋਏ।

Balbir Singh Rajewal: Latest News & Videos, Photos about Balbir Singh  Rajewal | The Economic Times

ਇੱਥੇ ਉਹਨਾਂ ਨੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਬੰਦ ਕਮਰਾ ਮੀਟਿੰਗ ਕੀਤੀ। ਕਰੀਬ 70 ਮਿੰਟ ਚੱਲੀ ਇਸ ਬੰਦ ਕਮਰਾ ਬੈਠਕ ਤੋਂ ਬਾਅ ਜਦੋਂ ਦਮਦਮੀ ਟਕਸਾਲ ਦੇ ਮੁੱਖੀ ਤੋਂ ਬੈਠਕ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਕਿਸੇ ਸਵਾਲ ਦਾ ਜਵਾਬ ਨਾ ਦਿੱਤਾ। ਉੱਥੇ ਹੀ ਪ੍ਰਧਾਨ ਰਾਜਵੇਲ ਵੀ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।

ਦਮਦਮੀ ਟਕਸਾਲ ਮੁਖੀ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੀ ਬੈਠਕ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਉੱਥੇ ਹੀ ਇਸ ਬੈਠਕ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਵੀ ਵੱਡੀ ਚਰਚਾ ਛਿੜ ਗਈ ਹੈ ਤੇ ਦੋਵੇਂ ਧਿਰਾਂ ਦੀ ਇਸ ਬੈਠਕ ਨੂੰ ਆਮ ਨਹੀਂ ਸਮਝਿਆ ਜਾ ਸਕਦਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਉੱਥੋਂ ਉਠਾਉਣ ਲਈ ਚਲਾਏ ਜਾ ਸਕਦੇ ਆਪਰੇਸ਼ਨ ਕਲੀਨ ਦੀ ਸੰਭਾਵਨਾਵਾਂ ਦੇ ਮੱਦੇਨਜ਼ਰ ਇਸ ਬੈਠਕ ਦਾ ਮਨੋਰਥ ਪ੍ਰਧਾਨ ਰਾਜੇਵਾਲ ਵੱਲੋਂ ਕਿਸਾਨ ਅੰਦੋਲਨ ਦੀ ਦਮਦਮੀ ਟਕਸਾਲ ਦਾ ਸਮਰਥਨ ਜੁਟਾਏ ਜਾਣਾ ਮੰਨਿਆ ਜਾ ਰਿਹਾ ਹੈ।

ਹਰਨਾਮ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਕੁਝ ਸਿਧਾਂਤਕ ਵਖਰੇਵਿਆਂ ਦੇ ਚਲਦਿਆਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾਈ ਹੋਈ ਹੈ। ਇਕ ਪਾਸੇ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਤੇ ਅਜਿਹੇ ਵਿੱਚ ਦੋਵਾਂ ਧਿਰਾਂ ਵੱਲੋਂ ਕੀਤੀ ਗਈ ਇਹ ਬੈਠਕ ਕਈ ਤਰ੍ਹਾਂ ਦੇ ਨਵੇਂ ਰਾਜਨੀਤਿਕ ਸਮੀਕਰਨ ਪੈਦਾ ਕਰ ਸਕਦੀ ਹੈ।

Click to comment

Leave a Reply

Your email address will not be published. Required fields are marked *

Most Popular

To Top