News

ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਅਤੇ ਕਿਸਾਨਾਂ ’ਚ ਹੋਈ ਝੜਪ, ਟੁੱਟੇ ਗੱਡੀਆਂ ਦੇ ਸ਼ੀਸ਼ੇ

ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਜਪਾ ਦੇ ਉਤਰ ਪ੍ਰਦੇਸ਼ ਵਿਚ ਸੰਗਠਨ ਮੰਤਰੀ ਬਣੇ ਆਗੂ ਦੇ ਸਵਾਗਤ ਵਿੱਚ ਖੜੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਪੁਲਿਸ ਵੀ ਇਸ ਦੌਰਾਨ ਬੇਵੱਸ ਨਜ਼ਰ ਆਈ।

clashes between bjp workers and farmer at ghazipur border

ਭਾਜਪਾ ਦੇ ਲੋਕਾਂ ਨੂੰ ਮੌਕੇ ਤੋਂ ਪੁਲਿਸ ਵੱਲੋਂ ਬਹੁਤ ਹੀ ਮੁਸ਼ਕਿਲ ਨਾਲ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗਾਜ਼ੀਪੁਰ ‘ਚ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਹੰਗਾਮਾ ਉਸ ਸਮੇਂ ਹੋਇਆ, ਜਦੋਂ ਭਾਜਪਾ ਵਰਕਰ ਉਸ ਫਲਾਈਓਵਰ ‘ਤੇ ਭਾਜਪਾ ਆਗੂ ਦੇ ਸਵਾਗਤ ‘ਚ ਰੈਲੀ ਕੱਢ ਰਹੇ ਸੀ ਜਿੱਥੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਨਵੰਬਰ 2020 ਤੋਂ ਧਰਨੇ ‘ਤੇ ਬੈਠੇ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਦੌਰਾਨ ਡੰਡਿਆਂ ਨਾਲ ਹਮਲਾ ਹੋਣ ਕਾਰਨ ਕੁਝ ਲੋਕ ਜ਼ਖਮੀ ਵੀ ਹੋਏ ਹਨ। ਸੋਸ਼ਲ ਮੀਡੀਆ ‘ਤੇ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਕੁਝ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਹ ਗੱਡੀਆਂ ਭਾਜਪਾ ਆਗੂ ਅਮਿਤ ਵਾਲਮੀਕਿ ਦੇ ਕਾਫ਼ਲੇ ਦੀਆਂ ਸਨ ਅਤੇ ਉਨ੍ਹਾਂ ਦੇ ਸੁਆਗਤ ‘ਚ ਰੈਲੀ ਕੱਢੀ ਜਾ ਰਹੀ ਸੀ।

Click to comment

Leave a Reply

Your email address will not be published.

Most Popular

To Top