News

ਗਾਜ਼ੀਪੁਰ ਬਾਰਡਰ ’ਤੇ ਪਹੁੰਚੇ ਹਰਸਿਮਰਤ ਬਾਦਲ, ਕਿਹਾ, ਇੱਥੇ ਦੀ ਹਾਲਤ ਜੇਲ੍ਹ ਤੋਂ ਵੀ ਬਦਤਰ

ਇਕ ਪਾਸੇ ਰਾਜਸਭਾ ਵਿੱਚ ਖੇਤੀ ਕਾਨੂੰਨਾਂ ਤੇ ਬਹਿਸ ਜਾਰੀ ਹੈ ਤੇ ਦੂਜੇ ਪਾਸੇ ਅਕਾਲੀ ਦਲ, ਐਨਸੀਪੀ, ਸ਼ਿਵਸੈਨਾ ਅਤੇ ਡੀਐਮਕੇ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਆਗੂ ਗਾਜੀਪੁਰ ਬਾਰਡਰ ਕਿਸਾਨਾਂ ਨੂੰ ਮਿਲਣ ਪਹੁੰਚ ਗਏ ਹਨ।

ਗਾਜੀਪੁਰ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਥੇ 3 ਕਿਲੋਮੀਟਰ ਦਾ ਬੈਰੀਕੇਡਿੰਗ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਦੀ ਹਾਲਤ ਕੀ ਹੋਵੇਗੀ। ਸਾਨੂੰ ਵੀ ਕਿਸਾਨਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ।

ਧਰਤੀ ਵਿੱਚ ਕਿੱਲ ਲਗਾਏ ਗਏ ਹਨ। ਇੱਥੇ ਕਿਸਾਨ ਬਿਨਾਂ ਪਾਣੀ ਤੇ ਬਿਜਲੀ ਦੇ ਬੈਠੇ ਹਨ। ਇਸ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ।

Click to comment

Leave a Reply

Your email address will not be published. Required fields are marked *

Most Popular

To Top