Punjab

ਗਾਇਬ ਹੋਏ 328 ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਖਿਲਾਫ਼ ਧਰਨੇ ‘ਤੇ ਬੈਠਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ

ਗਾਇਬ ਹੋਏ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸਿੱਖਾਂ ‘ਚ ਰੋਸ ਵੱਧਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਪੰਥਕ ਅਕਾਲੀ ਲਹਿਰ ਵੱਲੋਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਪੋਲਾਂ ਖੋਲ਼੍ਹੀਆਂ ਗਈਆਂ।

ਸਾਬਕਾ ਜੱਥੇਦਾਰ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਇਕੱਲੇ ਸਰੂਪ ਹੀ ਨਹੀਂ ਸਗੋਂ ਗਰੂ ਘਰ ਦੀਆਂ ਜ਼ਮੀਨਾਂ ਵੀ ਵੇਚੀਆਂ ਗਈਆਂ ਨੇ। ਉਹਨਾਂ ਕਿਹਾ ਹੈ ਕਿ ਇਸ ਮਾਮਲੇ ‘ਚ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਜਵਾਬਦੇਹ ਹੋਵੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਗਾਇਬ ਹੋਏ ਪਾਵਨ ਸਰੂਪਾਂ ਦਾ ਜਵਾਬ ਲੈਣ ਆਈ ਹੈ।

ਉਹਨਾਂ ਕਿਹਾ ਕਿ ਜੂਨ 84 ਦੌਰਾਨ ਜਿਹੜਾ ਖਜ਼ਾਨਾ ਫ਼ੌਜ ਆਪਣੇ ਨਾਲ ਲੈ ਕੇ ਗਈ ਸੀ, ਬਾਅਦ ਵਿੱਚ ਫ਼ੌਜ ਨੇ ਕਿਹਾ ਕਿ ਉਹਨਾਂ ਵੱਲੋਂ ਖਜ਼ਾਨਾ ਵਾਪਸ ਕਰ ਦਿੱਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਸਾਰਾ ਖਜ਼ਾਨਾ ਜਿਸ ਵਿੱਚ ਹੱਥ ਲਿਖਤ ਬੀੜਾਂ, ਹੁਕਮਨਾਮੇ, ਅਤੇ ਹੋਰ ਕੀਮਤੀ ਸਮਾਨ ਬਾਰੇ ਵੀ ਸੰਗਤ ਨੂੰ ਦੱਸਿਆ ਜਾਵੇ।

ਭਾਈ ਰਣਜੀਤ ਸਿੰਘ ਨੇ ਗੰਭੀਰ ਇਲਜ਼ਾਮ ਲਾਉਂਦਿਆ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇਣ ਕਿ ਸਿੱਖ ਕੌਮ ਦਾ ਇਹ ਅਨਮੋਲ ਖਜਾਨਾ ਕਿੱਥੇ ਗਿਆ ਅਤੇ ਕਿਸ ਦੇ ਹੁਕਮ ਨਾਲ ਕਿਹੜੇ ਡੇਰੇ ਨੂੰ ਦਿੱਤਾ ਗਿਆ?

ਪਿਛਲੇ ਲੰਮੇਂ ਸਮੇਂ ਤੋਂ ਸਿੱਖ ਸੰਗਤ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਕਰ ਰਹੀ ਹੈ ਕਿ ਆਖਰ ਇੰਨੀ ਵੱਡੀ ਗਿਣਤੀ ਵਿੱਚ ਪਾਵਨ ਸਰੂਪ ਗਾਇਬ ਕਿਵੇਂ ਹੋ ਗਏ? ਇਸ ਮਾਮਲੇ ‘ਚ ਇਨਸਾਫ਼ ਲਈ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਈ ਸਿੱਖ ਸੰਗਤ ਵੱਲੋਂ ਰੋਸ ਮਾਰਚ ਕੀਤਾ ਗਿਆ ਹੈ। ਫਿਲਹਾਲ ਹੁਣ ਦੇਖਣਾ ਇਸ ਮਾਮਲੇ ‘ਚ ਸਿੱਖ ਸੰਗਤ ਨੂੰ ਕਦੋਂ ਤੱਕ ਇਨਸਾਫ਼ ਮਿਲਦਾ ਹੈ।

Click to comment

Leave a Reply

Your email address will not be published. Required fields are marked *

Most Popular

To Top