ਗਲੋਬਲ ਅਰਥਵਿਵਸਥਾ ਨੂੰ ਉਭਰਨ ’ਚ ਲਗ ਸਕਦੇ ਨੇ 5 ਸਾਲ, ਵਧੇਗੀ ਗਰੀਬੀ

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਸ਼ਵ ਅਰਥਵਿਵਸਥਾ ਨੂੰ ਉਭਰਨ ਵਿੱਚ ਕਰੀਬ 5 ਸਾਲ ਤਕ ਦਾ ਸਮਾਂ ਲੱਗ ਸਕਦਾ ਹੈ। ਵਿਸ਼ਵ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਕਾਰਮੇਨ ਰੇਨਹਾਰਟ ਨੇ ਵੀਰਵਾਰ ਨੂੰ ਇਹ ਗੱਲ ਕਹੀ। ਰੇਨਹਾਰਟ ਨੇ ਸਪੇਨ ਦੀ ਰਾਜਧਾਨੀ ਮੈਡ੍ਰਿਡ ਵਿੱਚ ਇਕ ਕਾਨਫਰੰਸ ਦੌਰਾਨ ਇਹ ਗੱਲ ਆਖੀ।
ਇਸ ਦੌਰਾਨ ਉਹਨਾਂ ਕਿਹਾ ਕਿ ਮੌਜੂਦਾ ਸੰਕਟ ਤੋਂ ਬਾਅਦ ਕਰੀਬ 20 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਵਿਸ਼ਵ ਪੱਧਰ ਤੇ ਗਰੀਬੀ ਦਰ ਵਿੱਚ ਤੇਜ਼ੀ ਆਵੇਗੀ। ਉਹਨਾਂ ਕਿਹਾ ਕਿ ਲਾਕਡਾਊਨ ਸਬੰਧੀ ਸਾਰੇ ਪ੍ਰਬੰਧਾਂ ਨੂੰ ਖਤਮ ਹੋਣ ਤੋਂ ਬਾਅਦ ਇਕ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ: ਸੇਬ ਹੋਏ ਸਸਤੇ, ਇਸ ਕਰ ਕੇ ਸੇਬ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ
ਪਰ ਫੁਲ ਰਿਕਵਰੀ ਵਿੱਚ ਕਰੀਬ 5 ਸਾਲ ਦਾ ਸਮਾਂ ਲਗ ਸਕਦਾ ਹੈ। ਰੇਨਹਾਰਟ ਨੇ ਕਿਹਾ ਕਿ ਕੁੱਝ ਦੇਸ਼ਾਂ ਵਿੱਚ ਹੋਰਾਂ ਦੇ ਮੁਕਾਬਲੇ ਮਹਾਂਮਾਰੀ ਕਾਰਨ ਆਈ ਮੰਦੀ ਦਾ ਦੌਰ ਲੰਬਾ ਹੋਵੇਗਾ। ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਗਰੀਬ ਵਰਗ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ ਕਿਉਂ ਕਿ ਆਰਥਿਕ ਅਸਮਾਨਤਾ ਵਧੇਗੀ।
ਇਹ ਵੀ ਪੜ੍ਹੋ: ਭਾਰਤ ਵੱਲੋਂ ਪਿਆਜ਼ਾਂ ਦੇ ਨਿਰਯਾਤ ਤੇ ਪਾਬੰਦੀ ਲਾਉਣ ਕਾਰਨ ਬੰਗਲਾਦੇਸ਼ ਡੁੱਬਿਆ ਚਿੰਤਾ ’ਚ
ਇਸ ਪ੍ਰਕਾਰ ਅਮੀਰ ਦੇਸ਼ਾਂ ਦੀ ਤੁਲਨਾ ਵਿੱਚ ਗਰੀਬ ਦੇਸ਼ਾਂ ਦੀ ਸਥਿਤੀ ਵੀ ਚੁਣੌਤੀਪੂਰਨ ਹੋਵੇਗੀ। ਸਤੰਬਰ ਦੀ ਸ਼ੁਰੂਆਤ ਵਿੱਚ ਹੀ ਡਨ ਐਂਡ ਬ੍ਰੈਂਡਸਟ੍ਰੀਟ ਦੀ ਦੇਸ਼ਾਂ ਦੇ ਜੋਖ਼ਮ ਅਤੇ ਗਲੋਬਲ ਸਥਿਤੀ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਂਮਾਰੀ ਬਾਰੇ ਅਜੇ ਤੱਕ ਕੋਈ ਵਰਗੀਕਰਨ ਨਹੀਂ ਕੀਤਾ ਜਾ ਸਕਦਾ।
ਕੁੱਝ ਅਰਥਵਿਵਸਥਾ ਵਿੱਚ ਤੀਜੀ ਤਿਮਾਹੀ ਵਿੱਚ ਗਤੀਵਿਧੀਆਂ ਸੁਧਰੀਆਂ ਹਨ। ਇਸ ਦਾ ਪਤਾ ਖਰੀਦ ਪ੍ਰਬੰਧਕ ਇੰਡੈਕਸ, ਗੁਗਲ ਦੇ ਮੋਬਲਿਟੀ ਅੰਕੜਿਆਂ ਅਤੇ ਮਾਸਿਕ ਅੰਕੜਿਆਂ ਤੋਂ ਚਲਦਾ ਹੈ। ਇਸ ਰਿਪੋਰਟ ਵਿੱਚ ਭਾਰਤ ਨੂੰ ਲੈ ਕੇ ਕਿਹਾ ਗਿਆ ਸੀ ਕਿ ਇੱਥੇ ਕੋਵਿਡ-19 ਤੋਂ ਸੁਧਾਰ ਦੀ ਦਰ ਸਭ ਤੋਂ ਵੱਧ ਹੈ ਪਰ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
ਸਖ਼ਤ ਲਾਕਡਾਊਨ ਉਪਾਵਾਂ ਦਾ ਅਸਰ ਚਾਲੂ ਵਿੱਤੀ ਸਾਲ ਦੀ ਦੂਜੀ ਅਤੇ ਤੀਜੀ ਤਿਮਾਹੀ ਤੇ ਵੀ ਦਿਸੇਗਾ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤੀ ਅਰਥਵਿਵਸਥਾ ਵਿੱਚ ਰਿਕਾਰਡ 23.9 ਫ਼ੀਸਦੀ ਦੀ ਗਿਰਾਵਟ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਉਪਭੋਗਤਾ ਮੰਗ ਅਤੇ ਨਿਵੇਸ਼ ਪਹਿਲਾਂ ਤੋਂ ਹੀ ਘਟ ਰਿਹਾ ਸੀ ਲਾਕਡਾਊਨ ਕਾਰਨ ਇਹ ਹੋਰ ਵੀ ਪ੍ਰਭਾਵਿਤ ਹੋਇਆ ਹੈ।
