ਗਰੀਬ ਵਿਅਕਤੀ ਦੀ ਬਦਲੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ, ਲੱਖਾਂ ਦਾ ਹੈ ਕਰਜ਼ਈ

 ਗਰੀਬ ਵਿਅਕਤੀ ਦੀ ਬਦਲੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ, ਲੱਖਾਂ ਦਾ ਹੈ ਕਰਜ਼ਈ

ਅਕਸਰ ਕਹਿੰਦੇ ਨੇ ਕਿ ਇਨਸਾਨ ਦੀ ਕਿਸਮਤ ਕਿਸੇ ਵੀ ਸਮੇਂ ਬਦਲ ਸਕਦੀ ਹੈ। ਕਈ ਵਾਰ ਇਨਸਾਨ ਨੂੰ ਓਹ ਕੁਝ ਵੀ ਮਿਲ ਜਾਂਦੈ, ਜਿਸ ਦੇ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਹੋਇਆ ਮੋਗਾ ਦੇ ਬਾਘਾ ਪੁਰਾਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ, ਜਿਸ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਪਰ ਓਸ ਵਿਅਕਤੀ ਨੂੰ ਹਾਲੇ ਤੱਕ ਅਪਣੀ ਕਿਸਮਤ ਤੇ ਯਕੀਨ ਨਹੀਂ ਆ ਰਿਹਾ ਹੈ।

ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਵੀ ਕਈ ਵਾਰ ਲਾਟਰੀ ਦੀ ਟਿਕਟ ਖਰੀਦੀ‌ ਸੀ, ਪਰ ਹੁਣ ਜਾ ਕੇ ਉਸ ਦੀ ਕਿਸਮਤ ਚਮਕੀ ਹੈ। ਉਹਨਾਂ ਕਿਹਾ ਕਿ ਉਸ ਦੇ ਸਿਰ ਤੇ ਕਰੀਬ 3 – 4 ਲੱਖ ਰੁਪਏ ਦਾ ਕਰਜ਼ਾ ਹੈ। ਇਹਨਾਂ ਪੈਸਿਆਂ ਨਾਲ ਉਹ ਕਰਜ਼ਾ ਮੁਕਤ ਹੋ ਜਾਵੇਗਾ, ਲਾਟਰੀ ਵਿਜੇਤਾ ਨੇ ਕਿਹਾ ਕਿ ਉਸ ਨੇ ਪਹਿਲਾਂ ਇੱਕ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ ਦਾ ਓਸ ਨੂੰ 2 ਹਜ਼ਾਰ ਰੁਪਏ ਇਨਾਮ ਨਿਕਲਿਆ ਸੀ।

ਉਹਨਾਂ ਪੈਸਿਆਂ ਨਾਲ ਉਸ ਨੇ ਦੁਬਾਰਾ ਇਹ ਲਾਟਰੀ ਟਿਕਟ ਖਰੀਦੀ, ਜਿਸ ਤੋਂ ਬਾਅਦ ਹੁਣ ਉਸ ਨੂੰ ਢਾਈ ਕਰੋੜ ਦਾ ਇਨਾਮ ਨਿਕਲਿਆ ਹੈ। ਸਾਰੇ ਪਰਿਵਾਰ ਵਿੱਚ ਖੁਸ਼ੀ ਲਹਿਰ ਪਾਈ ਜਾ ਰਹੀ ਹੈ।

Leave a Reply

Your email address will not be published.