Punjab

ਗਰੀਬਾਂ ਨੂੰ ਵੰਡਿਆ ਜਾਣ ਵਾਲਾ ਆਟਾ ਮਿੱਟੀ ’ਚ ਦਬਿਆ ਮਿਲਿਆ

ਜਦੋਂ ਪੰਜਾਬ ਵਿੱਚ ਲਾਕਡਾਊਨ ਲਗਾਇਆ ਗਿਆ ਸੀ ਤਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਟਾ ਤੇ ਹੋਰ ਰਾਸ਼ਨ ਵੰਡਿਆ ਗਿਆ ਸੀ। ਪਰ ਸਾਰਾ ਰਾਸ਼ਨ ਲੋਕਾਂ ਤਕ ਪੁਜਦਾ ਨਹੀਂ ਕੀਤਾ ਗਿਆ। ਇਹ ਆਟਾ ਬਠਿੰਡਾ ਦੇ ਜੌਗਰ ਪਾਰਕ ਵਿੱਚ ਦੱਬਿਆ ਹੋਇਆ ਮਿਲਿਆ ਹੈ।

ਆਟਾ ਦੱਬੇ ਹੋਣ ਬਾਰੇ ਰੌਲਾ ਪੈਣ ਤੇ ਮੌਕੇ ਤੇ ਪਹੁੰਚੇ ਨਿਗਮ ਦੇ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਜੇਸੀਬੀ ਰਾਹੀਂ ਇਹ ਆਟਾ ਜ਼ਮੀਨ ਚੋਂ ਬਾਹਰ ਕੱਢਿਆ ਗਿਆ। ਇਹ ਆਟਾ ਲਗਭਗ 20 ਕੁਇੰਟਲ ਸੀ। ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਤੀ ਦੇਰ ਰਾਤ ਜੌਗਰ ਪਾਰਕ ਵਿੱਚ ਆਟਾ ਦਬਵਾਇਆ ਸੀ।

ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਆਪ ਦੇ ਲੀਡਰ ਪਾਰਕ ਪੁੱਜੇ ਤੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਜੇਸੀਬੀ ਨਾਲ ਦੱਬਿਆ ਹੋਇਆ ਆਟਾ ਬਾਹਰ ਕੱਢਿਆ। ਕਈ ਆਟੇ ਦੀਆਂ ਥੈਲੀਆਂ ਵਿਚੋਂ ਆਟਾ ਖੋਲ੍ਹ ਕੇ ਸੁਟਿਆ ਗਿਆ ਸੀ ਜਿਸ ਤੋਂ ਸ਼ੱਕ ਜਤਾਇਆ ਗਿਆ ਹੈ ਕਿ ਇਹ ਆਟਾ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਹੋਵੇਗਾ।

ਜਦਕਿ ਨਿਗਮ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਟਾ ਉਨ੍ਹਾਂ ਵੱਲੋਂ ਕੱਲ੍ਹ ਸ਼ਾਮ ਨੂੰ ਦੱਬਿਆ ਗਿਆ ਸੀ। ਉਨ੍ਹਾਂ ਆਖਿਆ ਕਿ ਇਹ ਆਟਾ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਬਲਕਿ ਨਿਗਮ ਅਧਿਕਾਰੀਆਂ ਤੇ ਹੋਰ ਸਟਾਫ ਨੇ ਆਪਣੇ ਘਰਾਂ ’ਚੋਂ ਸੇਵਾ ਅਧੀਨ ਇਕੱਠਾ ਕੀਤਾ ਸੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਲਾਕਡਾਊਨ ਖੁੱਲ੍ਹਣ ਤੇ ਕੰਮ ਦਾ ਦਬਾਅ ਇਕਦਮ ਵਧ ਗਿਆ, ਜਿਸ ਕਾਰਨ ਆਟਾ ਵੰਡਿਆ ਨਹੀਂ ਜਾ ਸਕਿਆ ਤੇ ਸੁੰਢੀ ਪੈਣ ਕਰ ਕੇ ਬਦਬੂ ਆਉਣ ਲੱਗ ਪਈ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਜ਼ਿੰਮੇਵਾਰ ਹੋਇਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  

Click to comment

Leave a Reply

Your email address will not be published.

Most Popular

To Top