ਅਕਸਰ ਸੁਣਦੇ ਆ ਕਿ ਰੱਬਾ ਮੌਤ ਦੇ ਦਵੀ ਪਰ ਗਰੀਬੀ ਨਾ ਦੇਵੀ ਕਿਉਂਕਿ ਅੱਜ ਇੱਕ ਇਨਸਾਨ ਗਰੀਬ ਕਾਰਨ ਪਲ-ਪਲ ਮਰ ਰਿਹਾ ਹੈ ਪਰ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਖਬਰ ਪੱਟੀ ਹਲਕੇ ਦੇ ਪਿੰਡ ਤੁੰਗ ਤੋਂ ਹੈ ਜਿੱਥੇ ਇੱਕ ਗਰੀਬ ਪਰਿਵਾਰ ਦਾ ਮੁਖੀ ਬਲਦੇਵ ਸਿੰਘ ਇਲਾਜ਼ ਨਾ ਹੋਣ ਕਾਰਨ ਮੰਜੇ ਤੇ ਪਿਆ ਹੈ। ਬਲਦੇਵ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਹੈ।

ਬਲਦੇਵ ਸਿੰਘ ਦੀ ਪਤਨੀ ਮੁਤਾਬਿਕ ਉਸ ਦਾ ਪਤੀ ਦਿਹਾੜੀ ਕਰਨ ਲਈ ਟਰੈਕਟਰ ਟਰਾਲੀ ਤੇ ਗਿਆ ਸੀ ਤਾਂ ਰਸਤੇ ‘ਚ ਉਸ ਦਾ ਐਕਸੀਡੈਂਟ ਹੋ ਗਿਆ ਤੇ ਇਸ ਐਕਸੀਡੈਂਟ ‘ਚ ਬਲਦੇਵ ਸਿੰਘ ਦੇ ਸਿਰ ਵਿੱਚ ਡੂੰਘੀ ਸੱਟ ਵੱਜੀ, ਟਰੈਕਟਰ ਟਰਾਲੀ ਮਾਲਕ ਉਸ ਨੂੰ ਪੱਟੀ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾ ਕੇ ਚਲਦੇ ਬਣੇ ਤੇ ਮੁੜ ਤੋਂ ਉਨ੍ਹਾਂ ਦੀ ਸਾਰ ਨਹੀਂ ਲਈ।
ਗੁਰਪਤਵੰਤ ਪੰਨੂ ਖਿਲਾਫ਼ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਫੈਸਲਾ
ਦੂਜੇ ਪਾਸੇ ਪੀੜਤ ਬਲਦੇਵ ਸਿੰਘ ਦੇ ਭਰਾ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਐਕਸੀਡੈਂਟ ਕਾਰਨ ਉਨ੍ਹਾਂ ਦੇ ਭਰਾ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਉਸ ਦਾ ਭਰਾ ਨਾ ਤਾਂ ਉੱਠ ਕੇ ਬੈਠ ਸਕਦਾ ਹੈ ਤੇ ਨਾ ਹੀ ਉਹ ਕੁੱਝ ਖਾ ਪੀ ਸਕਦਾ ਹੈ। ਉਨ੍ਹਾਂ ਦੀ ਸੁਣਵਾਈ ਕੋਈ ਨਹੀਂ ਕਰ ਰਿਹਾ ਹੈ ਪਰਿਵਾਰ ਨੇ ਹੁਣ ਦਾਨੀ ਸੱਜਣਾ ਅੱਗੇ ਬਲਦੇਵ ਸਿੰਘ ਦਾ ਇਲਾਜ ਕਰਵਾਉਣ ਦੀ ਗੁਹਾਰ ਲਾਈ ਹੈ।
ਫਿਲਹਾਲ ਪੀੜਤ ਪਰਿਵਾਰ ਮਦਦ ਲਈ ਚਾਰੇ ਪਾਸਿਓ ਹੱਥ ਪੱਲੇ ਮਾਰ-ਮਾਰ ਕੇ ਥੱਕ ਚੁੱਕਿਆ ਤੇ ਦਾਨੀ ਸੱਜਣਾਂ ਤੋਂ ਮਦਦ ਦੀ ਗੁਹਾਰ ਲੱਗਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਮੁਖੀ ਛੇਤੀ ਠੀਕ ਹੋ ਜਾਵੇ ਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੀ ਜ਼ਿੰਦਗੀ ਦੁਬਾਰੋ ਰਾਜੀ ਖੁਸ਼ੀ ਬਸਰ ਕਰ ਸਕਣ।
