Punjab

ਗਰੀਬਾਂ ਦੀ ਮਦਦ ਕਰਨ ਲਈ ਇਸ ਸ਼ਖ਼ਸ ਨੇ ਕੱਢਿਆ ਨਵਾਂ ਢੰਗ

ਅੱਜ ਕੱਲ੍ਹ ਹਰ ਕੋਈ ਅਪਣੇ-ਅਪਣੇ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਵਿੱਚ ਜੁਟਿਆ ਹੋਇਆ ਹੈ। ਕੋਈ ਆਨਲਾਈਨ ਮਦਦ ਕਰ ਰਿਹਾ ਹੈ ਤੇ ਕੋਈ ਘਰ ਘਰ ਪਹੁੰਚ ਕੇ। ਅਜਿਹਾ ਹੀ ਇਕ ਸ਼ਖ਼ਸ ਰਾਮੂ ਦੋਸਾਪਤੀ ਹੈਦਰਾਬਾਦ ਤੋਂ ਹੈ ਜਿਹਨਾਂ ਨੇ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਰਾਇਸ ਏਟੀਐਮ ਦੀ ਸ਼ੁਰੂਆਤ ਕੀਤੀ, ਜੋ ਕਿ ਉਹਨਾਂ ਨੂੰ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ ਉਪਲੱਬਧ ਕਰਵਾਉਂਦੇ ਹਨ।

ਮੀਡੀਆ ਰਿਪੋਰਟ ਮੁਤਾਬਕ ਰਾਮੂ ਦੋਸਾਪਤੀ #RiceATM 24 ਘੰਟੇ ਖੁੱਲ੍ਹਾ ਰਹਿੰਦਾ ਹੈ। ਜੇਕਰ ਕਿਸੇ ਕੋਲ ਖਾਣ ਲਈ ਕੁੱਝ ਨਹੀਂ ਹੈ, ਤਾਂ ਉਹ ਐੱਲ.ਬੀ. ਨਗਰ ਸਥਿਤ ਉਨ੍ਹਾਂ ਦੇ ਘਰ ਜਾ ਕੇ ਰਾਸ਼ਨ ਕਿੱਟ ਅਤੇ ਗਰੋਸਰੀ ਦੀਆਂ ਹੋਰ ਚੀਜਾਂ ਲੈ ਸਕਦਾ ਹੈ।’ ‘ਰਾਮੂ ਬੀਤੇ 170 ਦਿਨਾਂ ਤੋਂ ਹਰ ਦਿਨ ਜ਼ਰੂਰਤਮੰਦਾਂ ‘ਚ ਰਾਸ਼ਨ ਕਿੱਟ ਵੰਡ ਰਹੇ ਹਨ।

ਇਹ ਵੀ ਪੜ੍ਹੋ: ਸਿਨੇਮਾ ਹਾਲ ਖੋਲ੍ਹਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਉਨ੍ਹਾਂ ਦੇ ਘਰ ਦੇ ਸਾਹਮਣੇ ਮੌਜੂਦ ਕਰਿਆਨਾ ਸਟੋਰ ‘ਤੇ ਚਾਵਲ ਲੈਣ ਲਈ ਔਰਤਾਂ ਅਤੇ ਪੁਰਸ਼ਾਂ ਦੀ ਲਾਈਨ ਲੱਗਦੀ ਹੈ! ਅਤੇ ਹਾਂ, ਉਹ ਹੁਣ ਤੱਕ ਆਪਣੀ ਜੇਬ ਤੋਂ 5 ਲੱਖ ਰੁਪਏ ਖ਼ਰਚ ਕਰਕੇ ਕਰੀਬ 15 ਹਜ਼ਾਰ ਲੋਕਾਂ ਦੀ ਮਦਦ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਮੱਛੀ ਨੇ ਬਜ਼ੁਰਗ ਬੀਬੀ ਦੇ ਕੀਤੇ ਵਾਰੇ-ਨਿਆਰੇ, ਹੋਈ ਰਾਤੋਂ ਰਾਤ ਅਮੀਰ

ਦੱਸਣਯੋਗ ਹੈ ਕਿ ਉਨ੍ਹਾਂ ਦੇ ਇਸ ਚੰਗੇ ਕੰਮ ‘ਚ ਬਹੁਤ ਸਾਰੇ ਲੋਕਾਂ ਨੇ ਸਾਥ ਦਿੱਤਾ।’ ਰਾਮੂ MBA ਗ੍ਰੈਜੁਏਟ ਹਨ ਅਤੇ ਇਕ ਸਾਫ਼ਟਵੇਅਰ ਫਰਮ ਵਿੱਚ HR ਮੈਨੇਜਰ ਹਨ। ਰਾਮੂ ਨੇ ਇਕ ਸਕਿਊਰਿਟੀ ਗਾਰਡ ਨੂੰ ਭੁੱਖੇ ਮਜ਼ਦੂਰਾਂ ਦੀ ਮਦਦ ਲਈ 2 ਹਜ਼ਾਰ ਰੁਪਏ ਖ਼ਰਚ ਕਰਦੇ ਦੇਖਿਆ।

ਉਹਨਾਂ ਮਹਿਸੂਸ ਕੀਤਾ ਕਿ ਜਦੋਂ 6 ਹਜ਼ਾਰ ਰੁਪਏ ਤੋਂ ਘੱਟ ਕਮਾਉਣ ਵਾਲਾ ਚੌਂਕੀਦਾਰ ਮੁਸ਼ਕਿਲ ਸਮੇਂ ਵਿੱਚ ਲੋਕਾਂ ਦੀ ਮਦਦ ਕਰ ਸਕਦਾ ਹੈ ਤਾਂ ਕੀ ਹਰ ਮਹੀਨੇ ਲੱਖਾਂ ਰੁਪਏ ਕਮਾਉਣ ਵਾਲਾ ਐੱਚ.ਆਰ. ਮੈਨੇਜਰ ਨੂੰ ਸਿਰਫ ਘਰ ‘ਚ ਬੈਠ ਕੇ ਆਪਣੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਹੈ? 

Click to comment

Leave a Reply

Your email address will not be published.

Most Popular

To Top