News

ਗਰਮੀ ਕਾਰਨ ਲੋਕ ਪਰੇਸ਼ਾਨ, ਮੌਸਮ ਵਿਭਾਗ ਨੇ ਤੇਜ਼ ਬਾਰਿਸ਼ ਦੀ ਜਤਾਈ ਸੰਭਾਵਨਾ

ਜਲੰਧਰ:  ਹਫ਼ਤੇ ਦੇ ਪਹਿਲੇ ਦਿਨ ਹੀ ਸਵੇਰੇ ਤੋਂ ਚਲ ਰਹੀ ਠੰਡੀ ਹਵਾ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਦੇ ਪਾ ਰਹੀ। ਸੂਰਜ ਦੀਆਂ ਤੇਜ਼ ਕਿਰਨਾਂ ਕਾਰਨ ਲੋਕਾਂ ਦਾ ਪਸੀਨਾ ਨਹੀਂ ਸੁੱਕ ਰਿਹਾ। ਲੋਕਾਂ ਦਾ ਗਰਮੀ ਨਾਲ ਹਾਲ ਬੇਹਾਲ ਹੋ ਗਿਆ ਹੈ। ਇਹੀ ਕਾਰਨ ਹੈ ਕਿ ਦੋ ਦਿਨ ਪਹਿਲਾਂ 30 ਡਿਗਰੀ ਸੈਲਸੀਅਸ ਤਾਪਮਾਨ ਸੋਮਵਾਰ ਨੂੰ ਵਧ ਕੇ 32 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ।

ਹਾਲਾਂਕਿ ਇਸ ਹਫ਼ਤੇ ਦੋ ਦਿਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲ਼ੇ ਹਫ਼ਤੇ ਤਿੰਨ ਦਿਨ ਤਕ ਅਸਮਾਨ ਵਿਚ ਗਰਜ ਦੇ ਨਾਲ ਬੱਦਲ਼ ਛਾਏ ਰਹੇ ਅਤੇ ਮੀਂਹ ਨਾਲ ਮੌਸਮ ਸੁਹਾਵਣਾ ਬਣਿਆ ਰਿਹਾ ਜਿਸ ਦਾ ਅਸਰ ਦਿਨ ਅਤੇ ਰਾਤ ਦੋਵੇਂ ਸਮੇਂ ਰਿਹਾ ਸੀ। ਉੱਥੇ ਹੀ ਐਤਵਾਰ ਨੂੰ ਦੁਪਹਿਰ ਦੇ ਸਮੇਂ ਹੋਈ ਬੂੰਦਾਬਾਂਦੀ ਨਾਲ ਰਾਤ ਤਕ ਮੌਸਮ ਸੁਹਾਵਣਾ ਬਣਿਆ ਰਿਹਾ।

ਪਰ ਇਸ ਸਮੇਂ ਪੈ ਰਹੀ ਗਰਮੀ ਅਤੇ ਧੁੱਪ ਨੇ ਲੋਕਾਂ ਨੂੰ ਫਿਰ ਤੋਂ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਇਸ ਸਮੇਂ ਗਰਮੀ ਇੰਨੀ ਵਧ ਗਈ ਹੈ ਕਿ ਹਵਾ ਵੀ ਲੋਕਾਂ ਨੂੰ ਗਰਮੀ ਤੋਂ ਨਹੀਂ ਬਚਾ ਸਕੀ। ਉੱਧਰ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਤਿੰਨ ਅਤੇ 4 ਸਤੰਬਰ ਨੂੰ ਅਸਮਾਨ ਵਿਚ ਗਰਜ ਦੇ ਨਾਲ ਬੱਦਲ਼ ਛਾਏ ਰਹਿਣਗੇ ਅਤੇ ਤੇਜ਼ ਬਾਰਿਸ਼ ਦੀ ਸੰਭਾਵਨਾ ਵੀ ਹੈ।

ਇਸ ਤੋਂ ਪਹਿਲਾਂ ਐਤਵਾਰ ਸਵੇਰੇ ਸ਼ੁਰੂ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਅਚਾਨਕ ਤੋਂ ਅਸਮਾਨ ਵਿਚ ਗਰਜ ਦੇ ਨਾਲ ਛਾਏ ਬੱਦਲ਼, ਤੇਜ਼ ਹਵਾਵਾਂ ਅਤੇ ਬਾਰਿਸ਼ ਨਾਲ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹਿ ਗਿਆ। ਉੱਥੇ ਹੀ ਸ਼ਨੀਵਾਰ ਨੂੰ ਤੜਕੇ ਅਸਮਾਨ ਵਿਚ ਬੱਦਲ਼ ਛਾਏ ਰਹੇ ਅਤੇ ਕੁੱਝ ਦੇਰ ਹਲਕੀ ਬਾਰਿਸ਼ ਵੀ ਹੋਈ। ਹਾਲਾਂਕਿ ਸ਼ਹਿਰ ਵਾਸੀਆਂ ਨੂੰ ਜ਼ਿਆਦਾ ਦੇਰ ਤਕ ਗਰਮੀ ਤੋਂ ਰਾਹਤ ਨਹੀਂ ਮਿਲੀ ਅਤੇ ਦੁਪਹਿਰ ਹੁੰਦੇ-ਹੁੰਦੇ ਤੇਜ਼ ਧੁੱਪ ਕਾਰਨ ਗਰਮੀ ਵਧ ਗਈ।  

Click to comment

Leave a Reply

Your email address will not be published. Required fields are marked *

Most Popular

To Top