ਖੰਨਾ ਪੁਲਿਸ ਨੇ ਨਾਕੇ ਦੌਰਾਨ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 1 ਕੁਇੰਟਲ 66 ਕਿੱਲੋ ਚਾਂਦੀ ਕੀਤੀ ਬਰਾਮਦ

ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੇ ਦੋਰਾਹਾ ਵਿਖੇ ਨਾਕੇ ਦੌਰਾਨ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅਰਟਿਕਾ ਕਾਰ ਚੋਂ 1 ਕੁਇੰਟਲ 66 ਕਿਲੋ ਚਾਂਦੀ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਕਰੀਬ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਰ ਦੀ ਡਿੱਗੀ ਵਿੱਚ ਸਪੈਸ਼ਲ ਥਾਂ ਬਣਾ ਕੇ ਚਾਂਦੀ ਲੁਕਾ ਕੇ ਰੱਖੀ ਗਈ ਸੀ ਜਿਸ ਕਰਕੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀ ਪੁਲਿਸ ਤੋਂ ਬਚ ਕੇ ਇਹ ਵਿਅਕਤੀ ਪੰਜਾਬ ਤੱਕ ਆਏ ਸਨ।
ਕਾਰ ਦੀ ਡਿੱਗੀ ‘ਚ ਸਪੈਸ਼ਲ ਥਾਂ ਬਣਾ ਕੇ 1 ਕੁਇੰਟਲ 66 ਕਿੱਲੋ ਚਾਂਦੀ ਉੱਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਲਿਜਾ ਰਹੇ 2 ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ ਕਾਬੂ ਕੀਤਾ। ਕਾਰ ‘ਚ 2 ਵਿਅਕਤੀ ਸਵਾਰ ਸਨ, ਜੋ ਕਿ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸੀ। ਚਾਂਦੀ ਦਾ ਕੋਈ ਬਿੱਲ ਨਾ ਹੋਣ ਕਰਕੇ ਮਾਮਲਾ ਅਗਲੀ ਜਾਂਚ ਕਈ ਆਮਦਨ ਕਰ ਵਿਭਾਗ ਨੂੰ ਦਿੱਤਾ ਗਿਆ ਹੈ।
ਡੀਐਸਪੀ ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ ਏਐਸਆਈ ਸੁਖਵੀਰ ਸਿੰਘ ਦੀ ਅਗਵਾਈ ਹੇਠ ਹਾਇਟੈਕ ਨਾਕਾ ਲਾਇਆ ਹੋਇਆ ਸੀ। ਯੂਪੀ ਨੰਬਰ ਦੀ ਅਰਟੀਕਾ ਕਾਰ ਨੂੰ ਸ਼ੱਕ ਦੇ ਆਧਾਰ ਉਪਰ ਰੋਕਿਆ ਗਿਆ। ਕਾਰ ਦੀ ਡਿੱਗੀ ‘ਚੋਂ 1 ਕੁਇੰਟਲ 66 ਕਿੱਲੋ ਚਾਂਦੀ ਬਰਾਮਦ ਹੋਈ।