ਖੰਨਾ ਦੇ ਰਿਹਾਇਸ਼ੀ ਇਲਾਕੇ ਨੇੜਿਓਂ ਮਿਲਿਆ ‘ਬੰਬ’, ਸਹਿਮੇ ਲੋਕ, ਪੁਲਿਸ ਨੇ ਸੀਲ ਕੀਤਾ ਇਲਾਕਾ

ਖੰਨਾ ਦੇ ਮਿਲਟਰੀ ਗਰਾਊਂਡ ਵਿੱਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਿਜ਼ਾਇਲ ਵਰਗੀ ਧਮਾਕਾਖੇਜ ਸਮੱਗਰੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਹੈ। ਜਿਸ ਥਾਂ ਤੇ ਬੰਬ ਮਿਲਿਆ ਹੈ, ਉਸ ਦੇ ਨਾਲ ਹੀ ਸਬਜ਼ੀ ਤੇ ਰਿਹਾਇਸ਼ੀ ਇਲਾਕਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜਿਓਂ ਬੰਬ ਮਿਲਿਆ ਸੀ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਸੀ। ਪਿਛਲੇ ਸਮੇਂ ਤੋਂ ਪਾਕਿਸਤਾਨ ਤੋਂ ਭਾਰਤ ਅੰਦਰ ਹਥਿਆਰਾਂ ਦੀ ਆਮਦ ਵੀ ਵਧੀ ਹੈ।
ਅੱਜ ਵੀ ਡ੍ਰੋਨ ਰਾਹੀਂ ਹਥਿਆਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿੱਚ ਆਏ ਦਿਨ ਭਿਆਨਕ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਰੋਜ਼ਾਨਾ ਕਿਤੇ ਨਾ ਕਿਤੇ ਬੰਬ ਦਾ ਮਿਲਣਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ।