ਖੰਡ ਦੀ ਬਰਾਮਦ ’ਤੇ ਮਿਲੇਗੀ ਸਬਸਿਡੀ, 5 ਕਰੋੜ ਕਿਸਾਨਾਂ ਨੂੰ ਹੋਵੇਗਾ ਲਾਭ

ਕਿਸਾਨਾਂ ਨੂੰ ਗੰਨੇ ਦੇ ਬਕਾਇਆ ਦਿਵਾਉਣ ‘ਚ ਮਦਦ ਕਰਨ ਲਈ 2020-21 ਦੇ ਮਾਰਕੀਟਿੰਗ ਸਾਲ ‘ਚ ਖੰਡ ਮਿੱਲਾਂ ਨੂੰ 3,600 ਕਰੋੜ ਰੁਪਏ ਦੀ ਬਰਾਮਦ ਸਬਸਿਡੀ ਦੇਣ ਦੇ ਪ੍ਰਸਤਾਵ ‘ਤੇ ਬੁੱਧਵਾਰ ਦੀ ਮੰਤਰੀ ਮੰਡਲ ਦੀ ਬੈਠਕ ‘ਚ ਮੁਹਰ ਲੱਗ ਗਈ ਹੈ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਦਸਿਆ ਕਿ ਸਰਕਾਰ ਨੇ ਇਸ ਸਾਲ 60 ਲੱਖ ਟਨ ਖੰਡ ਬਰਾਮਦ ਕਰਨ ਦਾ ਫ਼ੈਸਲਾ ਕੀਤਾ ਹੈ। ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਜਾਵੇਗੀ। ਇਹ ਸਬਸਿਡੀ 3500 ਕਰੋੜ ਦੀ ਹੋਵੇਗੀ।
ਇਸ ਨਾਲ ਪੰਜ ਕਰੋੜ ਕਿਸਾਨਾਂ ਤੇ ਪੰਜ ਮਜ਼ਦੂਰਾਂ ਨੂੰ ਲਾਭ ਹੋਵੇਗਾ। ਜਾਵੇਡਕਰ ਨੇ ਦੱਸਿਆ ਕਿ ਸਬਸਿਡੀ ਅਗਲੇ ਹਫ਼ਤੇ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ। ਇਸ ਦੇ ਨਾਲ ਹੀ ਜਾਵੇਡਕਰ ਨੇ ਕਿਹਾ ਕਿ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਛੇ ਸੂਬਿਆਂ ਲਈ ਅੰਤਰ-ਰਾਜ ਤੇ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਤਰ ਪੂਰਬੀ ਖੇਤਰ ਬਿਜਲੀ ਪ੍ਰਬੰਧ ਸੁਧਾਰ ਪ੍ਰੋਜੈਕਟ ਦੇ ਸੋਧੇ ਹੋਏ ਖਰਚੇ ਦੇ ਅਨੁਮਾਨ ਨੂੰ ਮਨਜ਼ੂਰੀ ਦਿੱਤੀ ਹੈ।
ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ 700 ਮੈਗਾਹਰਟਜ਼, 800 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼, 2300 ਮੈਗਾਹਰਟਜ਼ ਤੇ 2500 ਮੈਗਾਹਰਟਜ਼ ਦੀ ਯੋਗਤਾ ਦੀ ਮਿਆਦ ਲਈ 20 ਸਾਲਾਂ ਲਈ ਪ੍ਰਵਾਨਗੀ ਦਿੱਤੀ ਹੈ। 2251.25 ਮੈਗਾਹਰਟਜ਼ ਦੀ ਕੁੱਲ ਕੀਮਤ 3,92,332.70 ਕਰੋੜ ਰੁਪਏ ਦੇ ਨਾਲ ਪੇਸ਼ ਕੀਤੀ ਜਾ ਰਹੀ ਹੈ।
