News

ਖੰਘ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਮੌਸਮ ਬਦਲਣ ਨਾਲ ਸਰਦੀ, ਜ਼ੁਕਾਮ ਅਤੇ ਖੰਘ ਆਉਣੀ ਆਮ ਗੱਲ ਹੈ। ਕਈ ਵਾਰ ਇਹ ਸਮੱਸਿਆ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਬੁਖਾਰ ਹੋ ਜਾਂਦਾ ਹੈ। ਕਈ ਵਾਰ ਇਹ ਸਮੱਸਿਆ ਗ਼ਲਤ ਖਾਣ-ਪੀਣ ਕਾਰਨ ਵੀ ਹੋ ਸਕਦੀ ਹੈ। ਬਹੁਤੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਖੰਘ ਆਉਣ ਦੀ ਸਮੱਸਿਆ ਹੁੰਦੀ ਹੈ।

Night Cough - Symptoms, Causes, Treatments

ਰਾਤ ਦੇ ਸਮੇਂ ਅਚਾਨਕ ਨੀਂਦ ਟੁੱਟਣ ਤੋਂ ਬਾਅਦ ਖੰਘ ਆਉਣ ਦੀ ਸਮੱਸਿਆ ਹੋਣ ਲਗਦੀ ਹੈ। ਰਾਤ ਨੂੰ ਸੌਂਦੇ ਸਮੇਂ ਖੰਘ ਆਉਣਾ ਮਤਲਬ ਸਾਡੇ ਸਰੀਰ ਵਿੱਚ ਬਲਗਮ ਜ਼ਿਆਦਾ ਬਣ ਜਾਂਦੀ ਹੈ ਜਿਸ ਨੂੰ ਅਸੀਂ ਘਰੇਲੂ ਨੁਸਖਿਆਂ ਨਾਲ ਠੀਕ ਕਰ ਸਕਦੇ ਹਾਂ।

ਸ਼ਹਿਦ

ਸ਼ਹਿਦ ਖੰਘ ਦੀ ਸਮੱਸਿਆ ਲਈ ਫ਼ਾਇਦੇਮੰਦ ਹੁੰਦਾ ਹੈ। ਸ਼ਹਿਦ ਵਿੱਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਖੰਘ ਨੂੰ ਰੋਕਣ ਲਈ ਬਹੁਤ ਅਸਰਦਾਰ ਹੁੰਦੇ ਹਨ। ਸ਼ਹਿਦ ਸਾਡੀ ਮਿਊਕਸ ਨੂੰ ਪਤਲਾ ਕਰਕੇ ਖੰਘ ਰੋਕਣ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ 1 ਚਮਚ ਸ਼ਹਿਦ ਪੀ ਕੇ ਸੌਂ ਨਾਲ ਖੰਘ ਠੀਕ ਹੋ ਜਾਂਦੀ ਹੈ।

ਪਿੱਪਲ ਦੀ ਗੰਢ

ਪਿੱਪਲ ਦੀ ਗੰਢ ਵੀ ਖੰਘ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ। ਇਸਦੇ ਲਈ ਪਿੱਪਲ ਦੀ ਗੰਢ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਲਓ। ਇਸ ਨਾਲ ਸੁੱਕੀ ਖੰਘ ਅਤੇ ਰਾਤ ਨੂੰ ਅਚਾਨਕ ਆਉਣ ਵਾਲੀ ਖੰਘ ਤੋਂ ਛੁਟਕਾਰਾ ਮਿਲਦਾ ਹੈ ।

ਅਦਰਕ

ਖੰਘ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਅਦਰਕ ਵਿੱਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਅੰਗ ਤਾਂ ਸਮੱਸਿਆ ਨੂੰ ਬਹੁਤ ਜਲਦ ਦੂਰ ਕਰਦੇ ਹਨ। ਇਸ ਦੇ ਲਈ ਅਦਰਕ ਨੂੰ ਪੀਸ ਕੇ ਰਸ ਕੱਢ ਲਓ ਅਤੇ ਇਸ ਦਾ ਸੇਵਨ ਕਰੋ।

 ਮੁਲੱਠੀ ਦੇ ਟੁੱਕੜੇ

ਖੰਘ ਲਈ ਮੁਲੱਠੀ ਵੀ ਬਹੁਤ ਫ਼ਾਇਦੇਮੰਦ ਹੈ। ਇਹ ਸਾਡੇ ਖੂਨ ਨੂੰ ਸਾਫ਼ ਕਰਦੀ ਹੈ। ਜੇ ਤੁਹਾਨੂੰ ਵੀ ਖੰਘ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਮੁਲੱਠੀ ਨਾਲ ਬਣੀ ਚਾਹ ਪੀਓ ਜਾਂ ਫਿਰ ਮੁਲੱਠੀ ਦੇ ਪਾਣੀ ਦੀ ਭਾਫ ਵੀ ਲੈ ਸਕਦੇ ਹੋ।

ਕਾਲੀ ਮਿਰਚ

ਕਾਲੀ ਮਿਰਚ ਵੀ ਖੰਘ ਲਈ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ। ਇਸ ਦਾ ਘਰੇਲੂ ਨੁਸਖਿਆਂ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਖੰਘ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਾਲੀ ਮਿਰਚ ਨਾਲ ਬਣੀ ਚਾਹ ਪੀਣ ਨਾਲ ਬਲਗਮ ਘਟ ਜਾਂਦੀ ਹੈ ਅਤੇ ਖੰਘ ਤੋਂ ਵੀ ਰਾਹਤ ਮਿਲਦੀ ਹੈ।

Click to comment

Leave a Reply

Your email address will not be published. Required fields are marked *

Most Popular

To Top