News

ਖੜਗੇ ਕਮੇਟੀ ਨੇ ਹਾਈ ਕਮਾਨ ਨੂੰ ਸੌਂਪੀ ਪੰਜਾਬ ਕਾਂਗਰਸ ਦੇ ਕਲੇਸ਼ ਦੀ ਰਿਪੋਰਟ

ਖੜਗੇ ਕਮੇਟੀ ਨੇ ਪੰਜਾਬ ਦੇ ਇਕ ਤਿਹਾਈ ਵਿਧਾਇਕਾਂ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਇਸ ਕਮੇਟੀ ਵਿੱਚ ਹਰੀਸ਼ ਰਾਵਤ, ਮੱਲਿਕਾਰਜੁਨ ਖੜਗੇ ਅਤੇ ਜੇਪੀ ਅਗਰਵਾਲ ਸ਼ਾਮਲ ਸੀ। ਹਰੀਸ਼ ਰਾਵਤ ਨੇ ਕਿਹਾ ਕਿ ਸਾਰੇ ਲੋਕਾਂ ਨੇ ਆਮ ਰਾਏ ਨਾਲ ਰਿਪੋਰਟ ਬਣਾਈ ਹੈ। ਜਤਿਨ ਪ੍ਰਸਾਦ ਨੂੰ ਲੈ ਕੇ ਕਿਤੇ ਕੋਈ ਅਸਰ ਨਹੀਂ ਹੈ ਨਾ ਪੰਜਾਬ ਵਿੱਚ ਨਾ ਉੱਤਰ ਪ੍ਰਦੇਸ਼ ਵਿੱਚ।

b>Newsmaker:</b> Harish Rawat | Business Standard News

ਜੇਪੀ ਅਗਰਵਾਲ ਨੇ ਕਿਹਾ ਕਿ ਰਿਪੋਰਟ ਗੁਪਤ ਹੈ ਅਤੇ ਹਾਈਕਮਾਨ ਨੂੰ ਸੌਂਪ ਦਿੱਤੀ ਗਈ ਹੈ। ਇਸ ਰਿਪੋਰਟ ਵਿੱਚ ਸਭ ਕੁੱਝ ਲਿਖ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਨੇ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਵਜੋਂ ਚਿਹਰੇ ਵਜੋਂ ਪੇਸ਼ ਕਰਨ ਵਾਲੇ ਹੋਰਡਿੰਗ ਲਾਏ ਹਨ।

ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ “ਸਾਡਾ ਸਾਂਝਾ ਨਾਅਰਾ ਕੈਪਟਨ ਦੁਬਾਰਾ” ਦੇ ਪੋਸਟਰ ਸਾਹਮਣੇ ਆਏ ਹਨ। ਦੂਜੇ ਪਾਸੇ ਕਾਂਗਰਸ ਦੀ ਬਾਗੀ ਧੜਾ ਅਜੇ ਖਾਮੋਸ਼ ਹੈ। ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ, ਚੌਧਰੀ ਸੰਤੋਖ ਸਿੰਘ, ਡਾ. ਅਮਰ ਸਿੰਘ ਤੇ ਮੁਹੰਮਦ ਸਦੀਕ ਨੇ ਬੁੱਧਵਾਰ ਅਗਲੀਆਂ ਚੋਣਾਂ ਦੀ ਰਣਨੀਤੀ ਲਈ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ। 

Click to comment

Leave a Reply

Your email address will not be published.

Most Popular

To Top