News

ਖੇਤੀ ਮੰਤਰੀ ਨੇ ਕਿਸਾਨਾਂ ਨੂੰ ਲਿਖੀ 8 ਪੰਨਿਆਂ ਦੀ ਚਿੱਠੀ

ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਵੀ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇਕ ਪੱਤਰ ਲਿਖਿਆ ਹੈ। ਖੇਤੀਬਾੜੀ ਮੰਤਰੀ ਨੇ ਅਪਣੇ 8 ਪੰਨਿਆਂ ਦੇ ਪੱਤਰ ਵਿੱਚ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਹੈ।

ਉਹਨਾਂ ਇਹ ਵੀ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੁਝ ਕਿਸਾਨ ਜੱਥੇਬੰਦੀਆਂ ਵਿੱਚ ਵਹਿਮ ਪੈਦਾ ਹੋ ਗਿਆ ਹੈ। ਖੇਤੀ ਮੰਤਰੀ ਦੇ ਇਸ ਪੱਤਰ ਤੋਂ ਬਾਅਦ ਮੋਦੀ ਨੇ ਉਸ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਅੰਨਦਾਤਾ ਕਿਸਾਨ ਇਸ ਨੂੰ ਜ਼ਰੂਰ ਪੜ੍ਹਨ। ਤੋਮਰ ਨੇ ਅਪਣੇ ਪੱਤਰ ਵਿੱਚ ਲਿਖਿਆ ਕਿ, “ਮੈਂ ਤੁਹਾਡੇ ਨਾਲ ਨਿਰੰਤਰ ਸੰਪਰਕ ਵਿੱਚ ਰਿਹਾ ਹਾਂ।

ਪਿਛਲੇ ਸਮੇਂ ਵਿੱਚ ਮੈਂ ਕਈ ਰਾਜਾਂ ਦੇ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰ ਚੁੱਕਾ ਹਾਂ। ਬਹੁਤ ਸਾਰੇ ਕਿਸਾਨ ਜੱਥੇਬੰਦੀਆਂ ਨੇ ਇਹਨਾਂ ਖੇਤੀਬਾੜੀ ਸੁਧਾਰਾਂ ਦਾ ਸਵਾਗਤ ਕੀਤਾ ਹੈ। ਉਹ ਇਸ ਤੋਂ ਬਹੁਤ ਖੁਸ਼ ਹਨ।

ਕਿਸਾਨਾਂ ਨੂੰ ਨਵੀਂ ਉਮੀਦ ਜਾਗੀ ਹੈ।” ਉਹਨਾਂ ਲਿਖਿਆ ਕਿ, “ਪਰ ਇਹਨਾਂ ਖੇਤੀਬਾੜੀ ਸੁਧਾਰਾਂ ਦੇ ਦੂਜੇ ਪੱਖ ਵੀ ਹਨ ਕਿ ਇਸ ਨੇ ਕੁਝ ਕਿਸਾਨ ਜੱਥੇਬੰਦੀਆਂ ਵਿੱਚ ਇਕ ਭੁਲੇਖਾ ਪੈਦਾ ਕਰ ਦਿੱਤਾ ਹੈ।”  

Click to comment

Leave a Reply

Your email address will not be published. Required fields are marked *

Most Popular

To Top