News

ਖੇਤੀ ਕਾਨੂੰਨਾਂ ਲੈ ਕੇ ਭਾਰਤ ਬੰਦ ਦੇ ਸਮਰਥਨ ਵਿੱਚ ਆਈਆਂ ਵੱਡੀਆਂ ਪਾਰਟੀਆਂ

ਕਿਸਾਨ ਜੱਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਜਿੱਥੇ 10 ਟ੍ਰੇਡ ਯੂਨੀਅਨਾਂ ਨੇ ਸਮਰਥਨ ਕੀਤਾ ਹੈ ਉੱਥੇ ਹੀ ਖੱਬੇਪੱਖ ਤੇ ਆਰਜੇਡੀ ਸਮੇਤ ਕਈ ਰਾਜਨੀਤਿਕ ਪਾਰਟੀਆਂ ਸਾਹਮਣੇ ਆਈਆਂ ਹਨ। ਤੇਲੰਗਾਨਾ ਦੀ ਸੱਤਾਧਾਰੀ ਪਾਰਟੀ ਤੇਲੰਗਾਨਾ ਰਾਸ਼ਟਰੀ ਕਮੇਟੀ ਨੇ ਵੀ ਖੁੱਲ੍ਹ ਕੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ।

ਟੀਆਰਐਸ ਨੇ ਐਲਾਨ ਕੀਤਾ ਹੈ ਕਿ ਟੀਆਰਐਸ ਪਾਰਟੀ 8 ਦਸੰਬਰ ਨੂੰ ਭਾਰਤ ਬੰਦ ਦਾ ਪੂਰਾ ਸਰਮਥਨ ਕਰੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇਕੇ ਚੰਦਰਸ਼ੇਕਰ ਰਾਓ ਨੇ ਕਿਹਾ ਕਿ ਟੀਆਰਐਸ ਪਾਰਟੀ ਦੇ ਵਰਕਰ ਇਸ ਭਾਰਤ ਬੰਦ ਵਿੱਚ ਖੁੱਲ੍ਹ ਕੇ ਹਿੱਸਾ ਲੈਣਗੇ।

ਟੀਆਰਐਸ ਨੇ ਟਵੀਟ ਕੀਤਾ ਕਿ ਕੇਸੀਆਰ ਦਾ ਮੰਨਣਾ ਹੈ ਕਿ ਜਦੋਂ ਤਕ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤਕ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਟੀਆਰਐਸ ਪਾਰਟੀ ਭਾਰਤ ਬੰਦ ਦੀ ਸਫ਼ਲਤਾ ਲਈ ਕੰਮ ਕਰੇਗੀ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੰਦ ਨੂੰ ਸਫ਼ਲ ਬਣਾਉਣ ਤੇ ਕਿਸਾਨਾਂ ਲਈ ਖੜ੍ਹੇ ਹੋਣ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਸ਼ਨੀਵਾਰ ਨੂੰ ਕਿਹਾ ਕਿ, “ਸਰਕਾਰ ਖਰੜਾ ਤਿਆਰ ਕਰੇਗੀ ਤੇ ਸਾਨੂੰ ਦੇਵੇਗੀ।” ਉਹਨਾਂ ਕਿਹਾ ਕਿ ਉਹ ਰਾਜਾਂ ਨਾਲ ਵੀ ਸਲਾਹ ਲੈਣਗੇ।

ਐਮਐਸਪੀ ਤੇ ਵਿਚਾਰ ਵਟਾਂਦਰਾ ਹੋਇਆ ਪਰ ਅਸੀਂ ਕਿਹਾ ਹੈ ਕਿ ਉਹਨਾਂ ਨੂੰ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਤੇ ਵਾਪਸ ਲੈਣ ਦੀ ਗੱਲ ਕਰਨੀ ਚਾਹੀਦੀ ਹੈ। ਭਾਰਤ ਬੰਦ ਐਲਾਨ ਦੇ ਅਨੁਸਾਰ ਹੋਵੇਗਾ। ਭਾਰਤ ਬੰਦ ਨੂੰ ਰਾਸ਼ਟਰੀ ਜਨਤਾ ਦਲ, ਤ੍ਰਿਣਮੂਲ ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਨਾਲ-ਨਾਲ 10 ਕੇਂਦਰੀ ਟ੍ਰੇਡ ਯੂਨੀਅਨਾਂ ਦਾ ਸਮਰਥਨ ਮਿਲਿਆ ਹੈ।

Click to comment

Leave a Reply

Your email address will not be published.

Most Popular

To Top