News

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਇਨੈਲੋ ਦੇ ਵਿਧਾਇਕ ਅਭੈ ਚੌਟਾਲਾ ਦਾ ਵੱਡਾ ਐਲਾਨ, ਦਿੱਤਾ ਅਸਤੀਫ਼ਾ

ਹਰਿਆਣਾ ‘ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਸਤੀਫ਼ਾ ਦੇ ਦਿੱਤਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਲੋਂ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਅਭੈ ਚੌਟਾਲਾ ਏਲਨਾਬਾਦ ਤੋਂ ਵਿਧਾਇਕ ਸਨ।

INLD leader Abhay Chautala quits as Haryana MLA, starts tractor journey  towards Singhu border - India News

ਦਸ ਦਈਏ ਕਿ ਅਭੈ ਚੌਟਾਲਾ ਖੁਦ ਪਿਛਲੇ ਕਈ ਦਿਨਾਂ ਤੋਂ ਫੀਲਡ ਵਿੱਚ ਹਨ ਅਤੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਈ ਜ਼ਿਲ੍ਹਿਆਂ ਵਿੱਚ ਤਾਂ ਵਿਭਿੰਨ ਵਿਧਾਇਕਾਂ ਦਾ ਵਿਰੋਧ ਵੀ ਹੋ ਚੁੱਕਾ ਹੈ ਪਰ ਅਭੈ ਚੌਟਾਲਾ ਇਕ ਅਜਿਹੇ ਵਿਧਾਇਕ ਹਨ ਜਿਹਨਾਂ ਨੂੰ ਕਿਸਾਨਾਂ ਅਤੇ ਲੋਕਾਂ ਦਾ ਵਿਆਪਕ ਸਮਰਥਨ ਹਾਸਿਲ ਹੋ ਰਿਹਾ ਹੈ।

ਅਭੈ ਚੌਟਾਲਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਐਲਨਾਬਾਦ ਸੀਟ ਖਾਲੀ ਹੋ ਜਾਵੇਗੀ ਅਤੇ ਨਿਯਮਾਂ ਅਨੁਸਾਰ ਅਤੇ ਛੇ ਮਹੀਨੇ ਦੇ ਅੰਦਰ ਉਪ ਚੋਣਾਂ ਹੋਣੀਆਂ ਹਨ। ਇਹ ਉਪ ਚੋਣਾਂ ਬਰੋਦਾ ਵਿਧਾਨ ਸਭਾ ਦੀਆਂ ਉਪ ਚੋਣਾਂ ਨਾਲ ਵੀ ਕਾਫੀ ਰੌਚਕ ਹੋਣ ਦੀ ਸੰਭਾਵਨਾ ਰਹੇਗੀ।

Click to comment

Leave a Reply

Your email address will not be published.

Most Popular

To Top