News

“ਖੇਤੀ ਕਾਨੂੰਨਾਂ ਤੇ ਕਾਂਗਰਸ ਪਾਰਟੀ ਦੀ ਮਿਲੀਭੁਗਤ”, ਹਰਸਿਮਰਤ ਬਾਦਲ ਨੇ ਬੋਲੇ ਤਿੱਖੇ ਸ਼ਬਦੀ ਹਮਲੇ

ਸ਼੍ਰੋਮਣੀ ਅਕਾਲੀ ਦੇ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਨੂੰ ਆੜੇ ਹੱਥੀਂ ਲਿਆ ਹੈ। ਉਹਨਾਂ ਕਿਹਾ ਕਿ, “ਕਾਂਗਰਸ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਰਲੀ ਹੋਈ ਹੈ। ਇਸੇ ਕਰ ਕੇ ਉਹਨਾਂ ਨੇ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕਣ ਤੋਂ ਇਨਕਾਰ ਕਰ ਦਿੱਤਾ ਤੇ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ਤੇ ਚਰਚਾ ਕਰਨ ਲਈ ਮਜ਼ਬੂਰ ਕਰਨ ਦੀ ਥਾਂ ਆਪਣੀ ਮਰਜ਼ੀ ਨਾਲ ਚਰਚਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।”

Shiromani Akali Dal on Twitter: "Leading the protest outside Parliament,  former Union minister Mrs. @HarsimratBadal_ offered wheat stalks to NDA  ministers & MPs, drawing their attention towards farmer's demands. While  ministers ignored

ਉਹਨਾਂ ਅੱਗੇ ਕਿਹਾ ਕਿ, “ਸੰਸਦ ਦੇ ਬਾਹਰ ਕਾਂਗਰਸ ਝੂਠੇ ਰੋਸ ਦਿਖਾਵੇ ਕਰ ਰਹੀ ਹੈ ਤੇ ਸੰਸਦ ਵਿੱਚ ਮਾਮਲਾ ਚੁੱਕਣ ਨੂੰ ਉਹ ਤਿਆਰ ਨਹੀਂ ਹਨ। ਕਾਂਗਰਸ ਪਾਰਟੀ ਰੋਜ਼ਾਨਾ ਸੰਸਦ ਵਿੱਚ ਪੈਗਾਸਸ ਤੇ ਚਰਚਾ ਵਾਸਤੇ ਤਾਂ ਅੜੀ ਰਹੀ ਪਰ ਖੇਤੀਬਾੜੀ ਕਾਨੂੰਨਾਂ ਬਾਰੇ ਅਜਿਹਾ ਸਟੈਂਡ ਲੈਣ ਤੋਂ ਇਨਕਾਰੀ ਰਹੀ।” ਬੀਬਾ ਬਾਦਲ ਨੇ ਅੱਗੇ ਕਿਹਾ ਕਿ, “ਕਾਂਗਰਸ ਪਾਰਟੀ ਦੇ ਭਾਜਪਾ ਨਾਲ ਰਲੇ ਹੋਣ ਦੀ ਗੱਲ ਇੱਥੋਂ ਵੀ ਸਾਬਤ ਹੁੰਦੀ ਹੈ ਜਦੋਂ ਸਰਕਾਰ ਨੇ 127ਵੀਂ ਸੋਧ ਪਾਸ ਕਰਾਉਣ ਲਈ ਉਸ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਪਾਰਟੀ ਬਗੈਰ ਕਿਸੇ ਸ਼ਰਤ ਦੇ ਖ਼ਾਸ ਤੌਰ ਤੇ ਪਹਿਲਾਂ ਖੇਤੀ ਬਿੱਲਾਂ ਤੇ ਚਰਚਾ ਕਰਾਉਣ ਦੀ ਮੰਗ ਕਰਨ ਦੀ ਥਾਂ ਆਪ ਮੰਨ ਗਈ।”

ਉਹਨਾਂ ਅਗਲੇ ਬਿਆਨ ਵਿੱਚ ਕਿਹਾ ਕਿ, “ਬੀਤੇ ਦਿਨੀਂ ਵੀ ਰਾਜ ਸਭਾ ਵਿੱਚ ਚੇਅਰਪਰਸਨ ਨੇ ਖੇਤੀ ਕਾਨੂੰਨਾਂ ਤੇ ਚਰਚਾ ਦੀ ਆਗਿਆ ਦਿੱਤੀ ਪਰ ਕਾਂਗਰਸ ਦੇ ਮੈਂਬਰਾਂ ਨੇ ਐਨਡੀਏ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਜਾਗਰ ਕਰਨ ਲਈ ਪਲੇਟਫਾਰਮ ਵਰਤਣ ਦੀ ਥਾਂ ਤੌਰ ਤਰੀਕਿਆਂ ਦਾ ਰੌਲਾ ਪਾ ਲਿਆ।”

ਉਹਨਾਂ ਅੱਗੇ ਆਖਿਆ ਕਿ ਕਾਂਗਰਸ ਪਾਰਟੀ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕਰਨ ਦਾ ਯਤਨ ਹੀ ਨਹੀਂ ਕੀਤਾ। ਪਾਰਟੀ ਦੇ 52 ਸੰਸਦ ਮੈਂਬਰਾਂ ਵਿਚੋਂ ਸਿਰਫ਼ ਚਾਰ ਜਾਂ ਪੰਜ ਹੀ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਉਹ ਵੀ ਸਿਰਫ ਅਖੀਰਲੇ ਤਿੰਨ ਦਿਨਾਂ ਦੌਰਾਨ। ਪਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਖੇਤੀ ਕਾਨੂੰਨਾਂ ਦਾ ਉਦੋਂ ਤੱਕ ਵਿਰੋਧ ਕਰੇਗੀ ਜਦੋਂ ਤੱਕ ਇਹ ਮੁੱਢ ਤੋਂ ਰੱਦ ਨਹੀਂ ਹੋ ਜਾਂਦੇ।”

Click to comment

Leave a Reply

Your email address will not be published.

Most Popular

To Top