Punjab

ਖੇਤੀ ਆਰਡੀਨੈਂਸਾਂ ‘ਤੇ ਮਨਦੀਪ ਮੰਨਾ ਦਾ ਵੱਡਾ ਬਿਆਨ, “ਕਿਸਾਨਾਂ ਦੀ ਮਾੜੀ ਹਾਲਤ ਲਈ ਕੈਪਟਨ ਸਰਕਾਰ ਜ਼ਿੰਮੇਵਾਰ”

ਖੇਤੀ ਆਰਡੀਨੈਂਸਾਂ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨ ਸੜਕਾਂ ‘ਤੇ ਡੱਟੇ ਹੋਏ ਨੇ। ਕਿਸਾਨਾਂ ਦੇ ਨਾਲ-ਨਾਲ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਪਾਰਟੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।

Punjab Chief Minister Captain Amarinder Singh.

ਕਿਸਾਨ ਆਰਡੀਨੈਂਸ ਨੂੰ ਲੈ ਕੇ ਮਨਦੀਪ ਮੰਨਾ ਨੇ ਜੰਮ ਕੇ ਭੜਾਸ ਕੱਢੀ ਹੈ। ਮੰਨਾ ਨੇ ਕਿਹਾ ਕਿ ਨੋ ਅਪੀਲ ਨੋ ਦਲੀਲੀ ਜੋ ਅੰਗਰੇਜ਼ਾਂ ਵੇਲੇ ਆਇਆ ਸੀ ਉਸੇ ਤਰੀਕੇ ਦਾ ਕਾਨੂੰਨ ਕੇਂਦਰ ਸਰਕਾਰ ਫਿਰ ਲੈ ਕੇ ਆਈ ਹੈ। ਮੰਨਾਂ ਨੇ ਇਲਜ਼ਾਮ ਲਾਏ ਕਿ ਕਦੇ ਕਿਸਾਨ ਤੈਅ ਕਰਦਾ ਸੀ ਕਿ ਸੱਤਾ ਕਿਸ ਨੂੰ ਦੇਣੀ ਹੈ ਪਰ ਬਦਕਿਸਮਤੀ ਦੇਖੋ ਅੱਜ ਸੱਤਾਧਰੀ ਤੈਅ ਕਰ ਰਹੇ ਨੇ ਕਿ ਕਿਸਾਨ ਨੂੰ ਕੀ ਦੇਣਾ ਹੈ।

ਇਹ ਵੀ ਪੜ੍ਹੋ: ਸੀਐਮ ਅਮਰਿੰਦਰ ਸਿੰਘ ਨੇ ਕਿਸਾਨਾਂ ਖਿਲਾਫ਼ FIR ਵਾਪਸ ਲੈਣ ਦਾ ਕੀਤਾ ਐਲਾਨ

ਇੰਨਾ ਹੀ ਨਹੀਂ ਮੰਨਾ ਨੇ ਅੱਗੇ ਕਿਹਾ ਕਿ ਕਿਸਾਨੀ ਨੂੰ ਖ਼ਤਮ ਕਰਨ ਲਈ ਹੋਰ ਵੀ ਵੱਖੋ ਵੱਖਰੇ ਕਾਨੂੰਨ ਬਣਾਏ ਜਾ ਰਹੇ ਨੇ। ਇਸ ਤੇ ਲੋਕਾਂ ਦਾ ਧਿਆਨ ਨਹੀਂ ਜਾ ਰਿਹਾ ਤੇ ਉਹ ਕਾਨੂੰਨ ਹੈ ਬਿਜਲੀ ਸੋਧ ਬਿਲ 2020 ਜਿਸ ‘ਚ ਬਿਜਲੀ ਦੀ ਸਪਲਾਈ ਵੀ ਪ੍ਰਾਈਵੇਟ ਹੱਥਾਂ ‘ਚ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਆਰਡੀਨੈਂਸਾਂ ਖਿਲਾਫ ਵੋਟਿੰਗ ਵਾਲੇ ਬਿਆਨ ’ਤੇ ਮਾਨ ਨੇ ਘੇਰਿਆ ਸੁਖਬੀਰ, ਕਿਹਾ ਪਾਰਲੀਮੈਂਟ ’ਚ ਵੋਟਿੰਗ ਹੋਈ ਹੀ ਨਹੀਂ

ਮਨਦੀਪ ਮੰਨਾਂ ਨੇ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਦੇ ਕੀਤੇ ਜਾਣ ਵਾਲੇ ਵਾਅਦਿਆਂ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਪੰਜਾਬ ਸਰਕਾਰ ਆਪਣੇ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਦੂਜੇ ਪਾਸੇ ਮੰਨਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਸਾਨ ਦੀ ਅੱਜ ਜੋ ਹਾਲਤ ਹੈ ਉਸ ਲਈ ਜ਼ਿੰਮੇਵਾਰ ਠਹਿਰਾਇਆ ਹੈ ਤੇ ਨਾਲ ਹੀ ਸਾਫ਼ ਕੀਤਾ ਕਿ ਆਰਡੀਨੈਂਸਾਂ ਨਾਲ ਸਿਰਫ ਕਿਸਾਨਾਂ ਨੂੰ ਨਹੀਂ ਸਗੋਂ ਸਾਰੀ ਆਰਥਿਕਤਾ ਨੂੰ ਫਰਕ ਪੈਣਾ ਹੈ।

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਆਰਡੀਨੈਂਸ ਤੇ ਜਿੱਥੇ ਕਿਸਾਨ ਸੜਕਾਂ ‘ਤੇ ਡੱਟੇ ਹੋਏ ਹਨ। ਉਥੇ ਹੀ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ‘ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਪਰ ਹੁਣ ਬਿੱਤੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂ-ਟਰਨ ਲੈਂਦਿਆਂ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਿਆ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top