ਖੇਤੀ ਆਡੀਨੈਂਸਾਂ ਦੇ ਹੱਕ ’ਚ ਉਤਰੇ ਦੀਪ ਸਿੱਧੂ ਦਾ ਸੰਨੀ ਦਿਓਲ ’ਤੇ ਫੁੱਟਿਆ ਗੁੱਸਾ

ਬਠਿੰਡਾ: ਪੰਜਾਬ ਵਿੱਚ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਠਿੰਡਾ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਦੇਰ ਰਾਤ ਪਹੁੰਚੇ ਪੰਜਾਬੀ ਇੰਡਸਟਰੀ ਦੇ ਅਦਾਕਾਰ ਦੀਪ ਸਿੱਧੂ ਨੇ ਖੇਤੀ ਬਿੱਲ ਦਾ ਵਿਰੋਧ ਕਰਦੇ ਹੋਏ ਅਕਾਲੀ ਦਲ ਤੇ ਨਿਸ਼ਾਨੇ ਲਗਾਏ।
ਆਮ ਆਦਮੀ ਪਾਰਟੀ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ, “ਮੈਂ ਸਮਝਦਾਂ ਹਾਂ ਕਿ ਜਿਹੜਾ ਬੰਦਾ ਦਿੱਲੀ ਤੋਂ ਚੱਲਦਾ ਹੈ ਉਹ ਪੰਜਾਬ ਦੇ ਗੱਦਾਰ ਹੈ। ਸੰਨੀ ਦਿਓਲ ਦੇ ਖੇਤੀ ਬਿੱਲ ਦੇ ਹੱਕ ਵਿੱਚ ਟਵੀਟ ਕਰਨ ‘ਤੇ ਬੋਲਦਿਆਂ ਕਿਹਾ ਕਿ ਮੈਂ ਉਸ ਦਾ ਵਿਰੋਧ ਕਰਦਾ ਹਾਂ।”
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਵਈਏ ਪੜ੍ਹਨ ਵਾਲੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਦਿਹਾਂਤ
ਉਨ੍ਹਾਂ ਕਿਹਾ ਪਿਆਰ ਆਪਣੀ ਥਾਂ ਹੈ ਪਰ ਪੰਜਾਬ ਦੇ ਲੋਕਾਂ ਦੇ ਲਈ ਜ਼ਿੰਮੇਵਾਰੀ ਨਿਭਾਉਣੀ ਇੱਕ ਵੱਖਰੀ ਗੱਲ ਹੈ। ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਬੈਠ ਕੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ
ਉਹ ਫ਼ਿਲਮਾਂ ਤਾਂ ਹੋਰ ਬਣਾ ਲੈਣਗੇ ਪਰ ਉਹ ਇਕ ਅਦਾਕਾਰ ਹੋਣ ਤੋਂ ਪਹਿਲਾਂ ਕਿਸਾਨ ਹਨ ਇਸ ਲਈ ਉਹ ਕਿਸਾਨਾਂ ਦੇ ਹੱਕਾਂ ਵਿੱਚ ਹਮੇਸ਼ਾ ਖੜ੍ਹੇ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਨੇ ਲੀਡਰਾਂ ਬਾਰੇ ਕਿਹਾ ਕਿ ਇਹ ਵੋਟਾਂ ਦੀ ਆੜ ਵਿੱਚ ਕਿਸਾਨਾਂ ਨੂੰ ਬਲੀ ਦਾ ਬਕਰਾ ਬਣਾ ਰਹੇ ਹਨ ਤੇ ਵੋਟਾਂ ਕਾਰਨ ਹੀ ਹਰਸਿਮਰਤ ਕੌਰ ਬਾਦਲ ਨੇ ਅਪਣਾ ਅਸਤੀਫ਼ਾ ਦਿੱਤਾ ਹੈ।
