News

ਖੇਤੀਬਾੜੀ ਮੰਤਰੀ ਦੇ ਸਵਾਲ ਦਾ ਕਿਸਾਨ ਆਗੂ ਪੰਧੇਰ ਨੇ ਇਹ ਦਿੱਤਾ ਜਵਾਬ

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਸੰਸਦ ਵਿੱਚ ਸਵਾਲ ਕੀਤਾ ਸੀ ਕਿ ਉਹਨਾਂ ਨੇ ਕਿਸਾਨਾਂ ਨੂੰ ਪੁੱਛਿਆ ਸੀ ਕਿ ਖੇਤੀ ਕਾਨੂੰਨ ਕਾਲੇ ਕਿਵੇਂ ਹਨ। ਇਹਨਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ? ਇਸ ਦੇ ਜਵਾਬ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਰਿੰਦਰ ਤੋਮਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਅਜਿਹੇ ਬਿਆਨ ਦੇ ਰਹੇ ਹਨ ਕਿਉਂ ਕਿ ਭਾਜਪਾ ਨੇ ਬੰਗਾਲ ਵਿੱਚ ਕਾਰਪੋਰੇਟ ਅਦਾਰਿਆਂ ਦੇ ਸਿਰ ਤੇ ਹੀ ਚੋਣਾਂ ਲੜਨੀਆਂ ਹਨ। ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਅਤੇ ਯੂਰਪ ਵਿੱਚ ਫੇਲ੍ਹ ਹੋਏ ਮਾਡਲ ਨੂੰ ਲਾਗੂ ਕਰ ਰਹੇ ਹਨ।

ਉਹਨਾਂ ਦੇਸ਼ਾਂ ਵਿੱਚ ਇਹ ਕਾਨੂੰਨ ਪਹਿਲਾਂ ਹੀ ਫੇਲ੍ਹ ਹੋ ਚੁੱਕੇ ਹਨ। ਉੱਥੋਂ ਦੀ ਡੇਅਰੀ ਫਾਰਮਿੰਗ ਦਾ ਫੇਲ੍ਹ ਹੋਣਾ ਵੱਡੀ ਮਿਸਾਲ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਰ ਅਜਿਹੇ ਬਿਆਨਾਂ ਕਰ ਕੇ ਤੇ ਧਰਨ ਵਾਲੀਆਂ ਥਾਵਾਂ ਤੇ ਕੀਤੀ ਕਿਲ੍ਹੇਬੰਦੀ ਨਾਲ ਗੱਲਬਾਤ ਵਾਲਾ ਮਾਹੌਲ ਤਿਆਰ ਨਹੀਂ ਹੋ ਸਕਦਾ। ਦਸ ਦਈਏ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਰਾਜ ਸਭਾ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਪਿੰਡ, ਗਰੀਬਾਂ ਅਤੇ ਕਿਸਾਨੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਰਹੇਗੀ।

ਵਿਰੋਧੀ ਧਿਰ ਵੱਲੋਂ ਕਈ ਵਾਰ ਇਹ ਕਿਹਾ ਗਿਆ ਹੈ ਕਿ ਸਾਰਾ ਕੁੱਝ ਮੋਦੀ ਦੀ ਸਰਕਾਰ ਨੇ ਕੀਤਾ ਹੈ, ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਮੈਂ ਇਸ ਮਾਮਲੇ ਵਿਚ ਕਹਿਣਾ ਚਾਹੁੰਦਾ ਹਾਂ ਕਿ ਅਜਿਹੇ ਦੋਸ਼ ਲਾਉਣਾ ਉਚਿਤ ਨਹੀਂ। ਨਰਿੰਦਰ ਮੋਦੀ ਜੀ ਨੇ ਸੈਂਟਰਲ ਹਾਲ ਵਿਚ ਆਪਣੇ ਪਹਿਲੇ ਭਾਸ਼ਣ ਵਿਚ ਅਤੇ 15 ਅਗਸਤ ਨੂੰ ਵੀ ਕਿਹਾ ਕਿ ਸਾਰੀਆਂ ਸਰਕਾਰਾਂ ਜੋ ਮੈਂ ਪਹਿਲਾਂ ਸਨ, ਨੇ ਆਪਣੇ ਸਮੇਂ ਵਿਚ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਇਆ।

ਉਹਨਾਂ ਅੱਗੇ ਕਿਹਾ ਕਿ ਕੁਝ ਲੋਕਾਂ ਨੇ ਮਨਰੇਗਾ ਨੂੰ ਟੋਇਆਂ ਵਾਲੀ ਸਕੀਮ ਕਿਹਾ ਹੈ। ਜਦੋਂ ਤੱਕ ਤੁਹਾਡੀ ਸਰਕਾਰ ਸੀ ਉਦੋਂ ਸਿਰਫ ਟੋਏ ਪੁੱਟਣ ਦਾ ਕੰਮ ਕੀਤਾ ਗਿਆ ਸੀ। ਪਰ ਮੈਂ ਇਹ ਕਹਿ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਤੁਸੀਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਪਰ ਅਸੀਂ ਇਸ ਨੂੰ ਸੁਧਾਰਿਆ। ਕੀਤੀ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਕਿਸਾਨ ਜੱਥੇਬੰਦੀਆਂ ਨੂੰ 2 ਮਹੀਨੇ ਤਕ ਪੁੱਛਿਆ ਹੈ ਕਿ ਕਾਨੂੰਨ ਵਿੱਚ ਕਾਲਾ ਕੀ ਹੈ?

Click to comment

Leave a Reply

Your email address will not be published.

Most Popular

To Top