Punjab

ਖੇਤਾਂ ਦੀ ਪਰਾਲੀ ਦਾ ਨਿਕਲ ਆਇਆ ਹੱਲ, 20 ਰੁਪਏ ’ਚ ਹੋਵੇਗਾ ਪਰਾਲੀ ਦਾ ਪੱਕਾ ਬੰਦੋਬਸਤ

ਕਿਸਾਨਾਂ ਨੂੰ ਹਰ ਸਾਲ ਪਰਾਲੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਹਰ ਸਾਲ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਜਾਂਦਾ ਹੈ ਕਿ ਲੋਕਾਂ ਦਾ ਦਮ ਘੁੱਟਣ ਲੱਗਦਾ ਹੈ। ਇਸ ਦਾ ਕਾਰਨ ਦਿੱਲੀ ਨਾਲ ਲੱਗਦੇ ਗੁਆਂਢੀ ਸੂਬੇ ਪੰਜਾਬ ਤੇ ਹਰਿਆਣਾ ‘ਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਮੰਨਿਆ ਜਾਂਦਾ ਹੈ।

ਇਸ ਵਾਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਰਲੀ ਕਾਰਨ ਇਹ ਪ੍ਰਦੂਸ਼ਣ ਪੈਦਾ ਨਾ ਹੋਵੇ। ਦਰਅਸਲ ਦਿੱਲੀ ਸਰਕਾਰ ਨੇ ਪੂਸਾ ਦੇ ਵਿਗਿਆਨੀਆਂ ਨਾਲ ਮਿਲ ਕੇ ਅਜਿਹੀ ਦਵਾਈ ਤਿਆਰ ਕੀਤੀ ਹੈ ਜੋ ਸਿਰਫ 15 ਦਿਨ ‘ਚ ਪਰਾਲੀ ਨੂੰ ਖਾਦ ‘ਚ ਬਦਲ ਦੇਵੇਗੀ।

ਭਗਵੰਤ ਮਾਨ ਨੇ ਟਵਿੱਟਰ ’ਤੇ ਕੀਤਾ ਅਜਿਹਾ ਟਵੀਟ, ਭਖਿਆ ਸਿਆਸੀ ਅਖਾੜਾ

ਇਸ ਨਾਲ ਜ਼ਮੀਨ ਨੂੰ ਵੀ ਫਾਇਦਾ ਹੋਵੇਗਾ ਤੇ ਫਸਲਾਂ ਦਾ ਝਾੜ ਵਧੇਗਾ। ਇਸ ਦੇ ਨਾਲ ਹੀ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਦੱਸਿਆ ਜਾ ਰਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਸਾ ਦੇ ਵਿਗਿਆਨੀਆਂ ਦੀ ਤਿਆਰ ਇਸ ਦਵਾਈ ਦਾ ਨਿਰੀਖਣ ਕੀਤਾ ਹੈ।

ਨਿਆਣੇ, ਸਿਆਣੇ ਸਭ ਮੈਦਾਨ ’ਚ ਹੋਏ ਇਕਜੁੱਟ, ਛਿੜੀ ਖੇਤੀ ਕਾਨੂੰਨਾਂ ਖ਼ਿਲਾਫ਼ ਜੰਗ

ਗੁੜ ਤੇ ਵੇਸਣ ਦੇ ਘੋਲ ਤੋਂ ਤਿਆਰ ਇਸ ਦਵਾਈ ਨੂੰ ਪਰਾਲੀ ‘ਤੇ ਛਿੜਕਣ ਤੋਂ ਬਾਅਦ ਪਰਾਲੀ ਸੜਨੀ ਸ਼ੁਰੂ ਹੋ ਜਾਵੇਗੀ। ਚਾਰ ਕੈਪਸੂਲ ਦਵਾਈ ਦੀ ਕੀਮਤ 20 ਰੁਪਏ ਹੋਵੇਗੀ ਜਿਸ ਤੋਂ 25 ਲੀਟਰ ਰਸਾਇਣਿਕ ਘੋਲ ਤਿਆਰ ਹੋਵੇਗਾ। ਇਹ ਘੋਲ ਪਰਾਲੀ ‘ਤੇ ਛਿੜਕਿਆ ਜਾਵੇਗਾ।

ਦਿੱਲੀ ਦੇ ਕਿਸਾਨਾਂ ਲਈ ਦਵਾਈ ਮੁਫਤ ਉਪਲਬਧ ਕਰਾਈ ਜਾਵੇਗੀ। ਇੰਨਾ ਹੀ ਨਹੀਂ ਦਵਾਈ ਦਾ ਛਿੜਕਾਅ ਕਰਨ ਲਈ ਮਸ਼ੀਨਾਂ ਵੀ ਮੁਫਤ ‘ਚ ਮੁਹੱਈਆ ਕਰਾਉਣ ਲਈ ਕਿਹਾ ਗਿਆ ਹੈ। ਦਿੱਲੀ ‘ਚ ਖੇਤੀ ਰਕਬਾ ਘੱਟ ਹੋਣ ਕਾਰਨ ਪੂਰੀ ਯੋਜਨਾ ‘ਤੇ ਸਿਰਫ 20 ਲੱਖ ਰੁਪਏ ਲਾਗਤ ਆਉਣ ਦਾ ਅੰਦਾਜ਼ਾ ਲਾਇਆ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top