Uncategorized

ਖਾਲੀ ਪੇਟ ‘ਦਹੀਂ ਅਤੇ ਖੰਡ’ ਖਾਣ ਨਾਲ ਮਿਲਣ ਅਨੇਕ ਫ਼ਾਇਦੇ, ਐਸੀਡਿਟੀ ਤੋਂ ਮਿਲੇਗੀ ਰਾਹਤ

ਸਿਹਤਮੰਦ ਰਹਿਣ ਲਈ ਸਵੇਰ ਸਮੇਂ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ, ਕਿਉਂ ਕਿ ਇਹ ਸਾਨੂੰ ਐਨਰਜ਼ੀ ਦਿੰਦਾ ਹੈ। ਅਸੀਂ ਸਾਰਾ ਦਿਨ ਕੰਮ ਕਰਨਾ ਹੁੰਦਾ ਹੈ, ਇਸ ਲਈ ਸਵੇਰ ਦਾ ਨਾਸ਼ਤਾ ਛੱਡਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸਵੇਰ ਦੇ ਸਮੇਂ ਖਾਲੀ ਪੇਟ ਦਹੀਂ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇ ਤੁਸੀਂ ਦਹੀ ਵਿੱਚ ਚੀਨੀ ਮਿਲਾ ਕੇ ਖਾਵੋ ਤਾਂ ਇਹ ਸਰੀਰ ਲਈ ਹੋਰ ਵੀ ਜ਼ਿਆਦਾ ਲਾਹੇਵੰਦ ਸਿੱਧ ਹੋਵੇਗਾ, ਕਿਉਂ ਕਿ ਦਹੀਂ ਅਤੇ ਖੰਡ ਨਾਲ ਸਰੀਰਕ ਅਤੇ ਮਾਨਸਿਕ ਬਹੁਤ ਸਾਰੇ ਲਾਭ ਹੁੰਦੇ ਹਨ।

Eating meetha before leaving the house is not a superstition! | The Times  of India

ਜਲਣ ਅਤੇ ਐਸੀਡਿਟੀ

ਸਵੇਰੇ ਨਾਸ਼ਤੇ ਵਿੱਚ ਦਹੀਂ ਅਤੇ ਚੀਨੀ ਖਾਣ ਨਾਲ ਢਿੱਡ ਠੰਡਾ ਰਹਿੰਦਾ ਹੈ। ਇਸ ਨਾਲ ਪੇਟ ਵਿੱਚ ਜਲਣ ਅਤੇ ਐਸੀਡਿਟੀ ਘੱਟ ਜਾਂਦੀ ਹੈ। ਆਯੁਰਵੈਦ ਵਿੱਚ ਦਹੀਂ ਤੇ ਚੀਨੀ ਨੂੰ ਪੇਟ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

Eating meetha before leaving the house is not a superstition! | The Times  of India

ਪੇਟ ਲਈ ਲਾਹੇਵੰਦ

ਦਹੀਂ ਵਿੱਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਪੇਟ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ।

ਗੁਲੂਕੋਜ਼

ਸਵੇਰ ਦੇ ਸਮੇਂ ਦਹੀਂ ਅਤੇ ਖੰਡ ਖਾਣ ਨਾਲ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ।

ਹਜ਼ਮ ਕਰਨ ਵਿੱਚ ਅਸਾਨ

ਦਹੀਂ ਦੁੱਧ ਨਾਲੋਂ ਤੇਜ਼ੀ ਨਾਲ ਹਜ਼ਮ ਹੁੰਦਾ ਹੈ। ਦਹੀਂ ਵਿੱਚ ਮੌਜੂਦ ਪ੍ਰੋਟੀਨ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ।

ਯੂਟੀਆਈ ਅਤੇ ਜਲਣ ਨੂੰ ਘੱਟ ਕਰਦਾ ਹੈ

ਦਹੀਂ ਖੰਡ ਖਾਣ ਨਾਲ ਸਿਸਟਿਸ ਅਤੇ ਯੂਟੀਆਈ ਵਰਗੀਆਂ ਸਮੱਸਿਆਵਾਂ ਨਹੀਂ ਹੋ ਸਕਦੀਆਂ। ਨਾਲ ਹੀ, ਦਹੀਂ ਬਲੈਡਰ ਨੂੰ ਠੰਡਾ ਰੱਖਦਾ ਹੈ ਜਿਸ ਕਾਰਨ ਪਖਾਨੇ ਵਿੱਚ ਜਲਨ ਦੀ ਕੋਈ ਸਮੱਸਿਆ ਨਹੀਂ ਹੁੰਦੀ।

Click to comment

Leave a Reply

Your email address will not be published.

Most Popular

To Top