News

ਖਾਲਸਾ ਹੈਲਪ ਇੰਟਰਨੈਸ਼ਨਲ ਦੀ ਟੀਮ ਨੇ ਲਾਇਆ ਆਕਸੀਜਨ ਦਾ ‘ਲੰਗਰ’

ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹੇ ‘ਚ ਕਈ ਥਾਵਾਂ ਤੋਂ ਆਕਸੀਜਨ ਦੀ ਘਾਟ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਸਭ ਵਿਚਕਾਰ ਹੁਣ ਖਾਲਸਾ ਹੈਲਪ ਇੰਟਰਨੈਸ਼ਨਲ ਦੀ ਟੀਮ ਵੱਲੋਂ ਗਾਜ਼ੀਆਬਾਦ ਦੇ ਇੰਦਰਾਪੁਰਮ ਗੁਰਦੁਆਰਾ ਸਾਹਿਬ ‘ਚ ਮੁਫ਼ਤ ਮੈਡੀਕਲ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕੋਰੋਨਾ ਪੀੜਤ ਮਰੀਜ਼ਾਂ ਨੂੰ ਬਚਾਇਆ ਜਾ ਸਕੇ।

ਖਾਲਸਾ ਹੈਲਪ ਇੰਟਰਨੈਸ਼ਨਲ ਦੀ ਟੀਮ ਦੇ ਮੈਂਬਰ ਨੇ ਦੱਸਿਆ ਕਿ ਉਹਨਾਂ ਵੱਲੋਂ 24 ਘੰਟੇ ਕੋਰੋਨਾ ਪੀੜਤਾਂ ਨੂੰ ਮੁਫ਼ਤ ਆਕਸੀਜਨ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਲੋੜਵੰਦਾਂ ਨੂੰ ਗੱਡੀਆਂ ‘ਚ ਬੈਠੇ ਮਰੀਜ਼ਾਂ ਲਈ ਵੀ ਮੁਫ਼ਤ ਆਕਸੀਜਨ ਦਿੱਤੀ ਜਾ ਰਹੀ ਹੈ।

ਇਸ ਦੌਰਾਨ ਟੀਮ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਕੋਰੋਨਾ ਮਰੀਜ਼ਾਂ ਨੂੰ ਮਰਨ ਨਹੀਂ ਦੇਣਗੇ ਅਤੇ ਇਸੇ ਤਰ੍ਹਾਂ ਉਹਨਾਂ ਦੀ ਸੇਵਾ ਕਰਨਗੇ। ਦੱਸ ਦਈਏ ਕਿ ਦੇ ਕੋਰੋਨਾ ਦੇ ਚਲਦੇ ਆਕਸੀਜਨ ਦੀ ਘਾਟ ਕਈ ਰਾਜਾਂ ਵਿਚ ਪਾਈ ਜਾ ਰਹੀ ਹੈ ਸੂਬਿਆਂ ਦੇ ਲੋਕਾਂ ਨਾਲ ਫੋਨ ‘ਤੇ ਗੱਲ ਕਰਨ ‘ਤੇ ਪਤਾ ਲਗਦਾ ਹੈ ਕਿ ਲੋਕਾਂ ਨੂੰ ਆਕਸੀਜਨ ਦੀ ਕਿੰਨੀ ਲੋੜ ਹੈ।

ਅਜਿਹੇ ‘ਚ ਹੁਣ ਇੱਕ ਪਾਸੇ ਜਿੱਥੇ ਕੁੱਝ ਕੰਪਨੀਆਂ ਦੇ ਮਾਲਕਾਂ ਵੱਲੋਂ ਕੋਰੋਨਾ ਪੀੜਤਾਂ ਲਈ ਮੁਫ਼ਤ ਆਕਸੀਜਨ ਦਿੱਤੀ ਜਾ ਰਹੀ ਹੈ। ਉੱਥੇ ਹੀ ਇਹ ਸੇਵਾ ਖਾਲਸਾ ਹੈਲਪ ਇੰਟਰਨੈਸ਼ਨਲ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।  

Click to comment

Leave a Reply

Your email address will not be published. Required fields are marked *

Most Popular

To Top