News

‘ਖਾਲਸਾ ਏਡ’ ਲੋਕਾਂ ਲਈ ਬਣੀ ਮਸੀਹਾ, ਲੰਡਨ ਤੋਂ ਭਾਰਤ ਪਹੁੰਚਿਆ ਆਕਸੀਜਨ ਨਾਲ ਭਰਿਆ ਜਹਾਜ਼

ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਆਕਸੀਜਨ ਦੀ ਭਾਰੀ ਕਮੀ ਹੋ ਗਈ ਹੈ। ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ ਵਿੱਚ ਲੋਕ ਮਰ ਰਹੇ ਹਨ। ਅਜਿਹੇ ਵਿੱਚ ਕਈ ਸੰਸਥਾਵਾਂ ਭਾਰਤ ਦੀ ਮਦਦ ਲਈ ਅੱਗੇ ਆਈਆਂ ਹਨ। ਮਨੁੱਖਤਾ ਦੇ ਭਲੇ ਲਈ ਜਾਣੀ ਜਾਂਦੀ ਸੰਸਥਾ ਖਾਲਸਾ ਏਡ ਵੱਲੋਂ ਵੀ ਭਾਰਤ ਵਿੱਚ ਕੋਵਿਡ ਮਰੀਜ਼ਾਂ ਲਈ ਮੁਫ਼ਤ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ।

Delhi: Khalsa Aid To Provide Free Oxygen Concentrators To Covid-19 Patients

ਖਾਲਸਾ ਏਡ ਵੱਲੋਂ ਆਕਸੀਜਨ ਦੇ 200 Concentretor ਜਹਾਜ਼ ਰਾਹੀਂ ਲੰਡਨ ਤੋਂ ਭਾਰਤ ਭੇਜੇ ਗਏ ਹਨ। ਸੰਗਤ ਦੇ ਸਹਿਯੋਗ ਨਾਲ ਹਫ਼ਤਿਆਂ ਵਿੱਚ ਹੋਣ ਵਾਲਾ ਕੰਮ ਕੁਝ ਹੀ ਦਿਨਾਂ ਵਿੱਚ ਕਰ ਲਿਆ ਗਿਆ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਕੱਲ੍ਹ ਲੰਡਨ ਦੇ ਹੀਥਰੋ ਏਅਰਪੋਰਟ ਤੋਂ ਆਕਸੀਜਨ ਸਮੇਤ ਹੋਰ ਮੈਡੀਕਲ ਸਹਾਇਤਾ ਲੈ ਕੇ ਜਹਾਜ਼ ਦਿੱਲੀ ਲਈ ਰਵਾਨਾ ਹੋਇਆ ਹੈ।

ਦਸ ਦਈਏ ਕਿ ਖਾਲਸਾ ਏਡ ਵੱਲੋਂ ਪਹਿਲਾਂ ਵੀ ਲੋਕਾਂ ਨੂੰ ਮੁਫ਼ਤ ਆਕਸੀਜਨ ਵੰਡੀ ਗਈ ਸੀ। ਦੱਸ ਦਈਏ ਕਿ ਦਿੱਲੀ ਵਿਚ ਕੋਰੋਨਾ ਦੀ ਮਾਰ ਕਰਕੇ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਆ ਰਹੀ ਹੈ। ਜਿਸ ਨਾਲ ਹੁਣ ਤਕ ਕਈ ਲੋਕਾਂ ਦੀ ਜਾਨ ਵੀ ਚਲੇ ਗਈ ਹੈ। ਪਰ ਹੁਣ ਇਸ ਮੁਸ਼ਕਲ ਦੌਰ ‘ਚ ਇੱਕ ਵਾਰ ਫਿਰ ਤੋਂ ਖਾਸਲਾ ਐਡ ਨੇ ਆਕਸੀਜਨ ਲੰਗਰ ਲਗਾਇਆ ਹੈ।

ਖਾਲਸ ਏਡ ਪ੍ਰੋਜੈਕਟ (ਏਸ਼ੀਆ ਚੈਪਟਰ) ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਕਿ ਹੈਲਪਲਾਈਨ ਨੰਬਰ ਵ੍ਹੱਟਸਐਪ ਨੰਬਰ 9115609005 ਲਾਂਚ ਕੀਤਾ ਗਿਆ ਹੈ, ਉਦੋਂ ਤੋਂ ਹੀ 1,200 ਬੇਨਤੀਆਂ ਕੁਝ ਹੀ ਘੰਟਿਆਂ ਵਿੱਚ ਪਹਿਲਾਂ ਆ ਗਈਆਂ, ਅਸੀਂ ਬੇਨਤੀਆਂ ਨੂੰ ਫਿਲਟਰ ਕਰ ਰਹੇ ਹਾਂ ਅਤੇ ਇਹ ਧਿਆਨ ਕੇਂਦਰ ਸਭ ਤੋਂ ਜ਼ਿਆਦਾ ਲੋੜਵੰਦਾਂ ਨੂੰ ਦਿੱਤੇ ਜਾਣਗੇ।

Click to comment

Leave a Reply

Your email address will not be published. Required fields are marked *

Most Popular

To Top