News

ਖਾਲਸਾ ਏਡ ਨੇ ਕੋਰੋਨਾ ਮਰੀਜ਼ਾਂ ਲਈ ਲਾ ਦਿੱਤਾ ਆਕਸੀਜਨ ਮਸ਼ੀਨਾਂ ਦਾ ਲੰਗਰ

ਦੇਸ਼ ਭਰ ਵਿੱਚ ਆਕਸੀਜਨ ਕਾਰਨ ਕੋਰੋਨਾ ਮਰੀਜ਼ ਵੱਡੀ ਗਿਣਤੀ ਵਿੱਚ ਦਮ ਤੋੜ ਰਹੇ ਹਨ ਜਿਸ ਕਾਰਨ ਕੋਰੋਨਾ ਸੰਕਟ ਆਏ ਦਿਨ ਵੱਡੇ ਤੋਂ ਵੱਡਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਇੱਕ ਵਾਰ ਫਿਰ ਤੋਂ ਸਿੱਖਾਂ ਦੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਕੋਰੋਨਾ ਪੀੜਤ ਮਰੀਜ਼ਾਂ ਅਤੇ ਪਰਿਵਾਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਖਾਲਾਸਾ ਏਡ ਨੇ ਵੀ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਲਈ ਮੁੜ ਤੋਂ ਵੱਡਾ ਉਪਰਾਲਾ ਕੀਤਾ ਹੈ। ਖਾਲਸਾ ਏਡ ਵੱਡੀ ਗਿਣਤੀ ਵਿੱਚ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਕੰਨਸਟਰੇਟਰ ਮੁਹੱਈਆ ਕਰਵਾਉਣ ਵਿੱਚ ਜੁੱਟ ਗਿਆ ਹੈ ਜਿਸ ਦੀਆਂ ਕਿ ਦਿੱਲੀ ਤੋਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਖਾਲਸਾ ਏਡ ਵਲੰਟੀਅਰਾਂ ਵੱਲੋਂ ਵੱਡੇ ਪੱਧਰ ਤੇ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਲਈ ਮਸ਼ੀਨਾਂ ਨੂੰ ਭੇਜਿਆ ਜਾ ਰਿਹਾ ਹੈ।

ਖਾਲਸਾ ਏਡ ਵਲੰਟੀਅਰਾਂ ਮੁਤਾਬਕ ਉਹ ਇਨ੍ਹਾਂ ਮਸ਼ੀਨਾਂ ਨੂੰ ਮਰੀਜ਼ਾਂ ਦੀਆਂ ਆ ਰਹੀਆਂ ਦਰਖਾਸਤਾਂ ਮੁਤਾਬਕ ਮੁਹੱਈਆ ਕਰਵਾ ਰਹੇ ਹਨ। ਦੱਸ ਦਈਏ ਕਿ ਖਾਲਸਾ ਏਡ ਤੋਂ ਇਲਾਵਾ ਖਾਲਸਾ ਹੈਲਪ ਇੰਟਰਨੈਸ਼ਨਲ ਵੀ ਯੂਪੀ ਦੇ ਗਾਜੀਆਬਾਦ ਵਿੱਚ ਕੋਰੋਨਾ ਮਰੀਜ਼ਾਂ ਨੁੰ ਮੁਫਤ ਵਿੱਚ ਆਕਸੀਜਨ ਮੁਹੱਇਆ ਕਰਵਾ ਰਿਹਾ ਹੈ।

ਇਸੇ ਤਰ੍ਹਾਂ ਦਿੱਲੀ ਵਿੱਚ ਇੱਕ ਸਿੱਖ ਪਰਿਵਾਰ ਦੀ ਫੈਕਟਰੀ ਵਿੱਚੋਂ ਵੀ ਲੋਕਾਂ ਨੂੰ ਮੁਫ਼ਤ ਵਿੱਚ ਮੈਡੀਕਲ ਆਕਸੀਜਨ ਵੰਡੀ ਜਾ ਰਹੀ ਹੈ ਜਿਸ ਤੋਂ ਸਾਫ਼ ਹੈ ਕਿ ਸਿੱਖਾਂ ਨੇ ਇੱਕ ਵਾਰ ਫਿਰ ਤੋਂ ਇਸ ਦੁੱਖ ਦੀ ਘੜੀ ਵਿੰਚ ਲੋਕਾਂ ਦੀ ਬਾਂਹ ਫੜ੍ਹਨ ਲਈ ਆਪਣੇ ਹੱਥ ਅੱਗੇ ਵਧਾਏ ਹਨ।    

Click to comment

Leave a Reply

Your email address will not be published. Required fields are marked *

Most Popular

To Top