ਖ਼ਾਲਸਾ ਏਡ ਬਾਰੇ ਗ਼ਲਤ ਦਿਖਾਉਣ ’ਤੇ Zee News ਦੀ ਹੋਸਟ ਨੇ ਦਿੱਤਾ ਅਸਤੀਫ਼ਾ

ਕਿਸਾਨੀ ਅੰਦੋਲਨ ਨੂੰ ਨੈਸ਼ਨਲ ਮੀਡੀਆ ਰਾਹੀਂ ਗਲਤ ਦਿਖਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਕਿਸਾਨਾਂ ਨੇ ਨੈਸ਼ਨਲ ਮੀਡੀਆ ਦਾ ਵਿਰੋਧ ਵੀ ਕੀਤਾ ਹੈ ਤੇ ਉਹਨਾਂ ਨੂੰ ਅੰਦੋਲਨ ਵਿਚ ਨਾ ਆਉਣ ਦੀ ਗੱਲ ਆਖੀ ਗਈ ਹੈ।

Zee News ਨੇ ਪਿਛਲੇ ਦਿਨੀਂ ਖਾਲਸਾ ਏਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੈਨੇਡਾ ਦੀ ਮਸ਼ਹੂਰ ਰੇਡੀਓ ਹੋਸਟ ਗੁਰਪ੍ਰੀਤ ਗਰੇਵਾਲ ਨੇ Zee5 ਚੈਨਲ ਤੇ ਭੰਗੜਾ ਮੁਕਾਬਲਾ ਸ਼ੋਅ ਦੀ ਮੇਜ਼ਬਾਨੀ ਕਰਨ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੁਰਪ੍ਰੀਤ ਦਾ ਇਹ ਫ਼ੈਸਲਾ Zee News ਦੇ ਇੱਕ ਲਾਈਵ ਟੀਵੀ ਸ਼ੋਅ ਤੇ ਵਿਸ਼ਵ ਪ੍ਰਸਿੱਧ ਖਾਲਸਾ ਏਡ ਨੂੰ ਬਦਨਾਮ ਕਰਨ ਤੋਂ ਬਾਅਦ ਆਇਆ ਹੈ।
ਖਾਲਸਾ ਏਡ ਬਾਰੇ ਗਲਤ ਖ਼ਬਰਾਂ ਨੇ ਦੁਨੀਆ ਭਰ ਵਿੱਚ ਖਾਲਸਾ ਏਡ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਕਿਉਂ ਕਿ ਬਹੁਤ ਸਾਰੇ ਕਹਿੰਦੇ ਹਨ ਕਿ ਇਹ ਝੂਠਾ ਪ੍ਰਚਾਰ ਹੁਣ ਬਹੁਤ ਦੂਰ ਤਕ ਹੋਣ ਲੱਗ ਗਿਆ ਹੈ ਅਤੇ ਇਸ ਤੇ ਠੱਲ੍ਹ ਪੈਣੀ ਚਾਹੀਦੀ ਹੈ।
ਗੁਰਪ੍ਰੀਤ ਦੇ ਇਸ ਫ਼ੈਸਲੇ ਦਾ ਬਹੁਤ ਸਾਰੇ ਲੋਕਾਂ ਨੇ ਸਵਾਗਤ ਕੀਤਾ ਹੈ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਉਹਨਾਂ ਹੀ ਤਾਰੀਫ਼ ਵੀ ਕੀਤੀ ਹੈ।
ਗੁਰਪ੍ਰੀਤ ਦੀ ਇਸ ਪੋਸਟ ਤੇ ਖਾਲਸਾ ਏਡ ਦੇ ਰਵੀ ਸਿੰਘ ਨੇ ਵੀ ਟਵੀਟ ਕਰਦਿਆਂ ਧੰਨਵਾਦ ਕੀਤਾ ਹੈ ਅਤੇ ਆਸ ਕੀਤੀ ਹੈ ਕਿ Zee News ਅਦਾਰਾ ਇਸ ਤੋਂ ਕੁਝ ਸਬਕ ਲਵੇਗਾ ਤੇ ਬਾਕੀ ਦੇ ਕਲਾਕਾਰ ਵੀ ਇਸ ਤਰ੍ਹਾਂ ਸਪੋਰਟ ਕਰਨਗੇ।
