News

ਖ਼ਾਲਸਾ ਏਡ ਨੇ ਕਿਸਾਨਾਂ ਨੂੰ ਵੰਡੇ ‘ਅੱਗ ਬੁਝਾਓ ਉਪਕਰਨ’

ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪੂਰੇ ਭਾਰਤ ਵਿੱਚ ਹਲਚਲ ਮਚੀ ਹੋਈ ਹੈ। ਅੱਜ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਬੈਠਕ ਜਾਰੀ ਹੈ। ਇਸ ਅੰਦੋਲਨ ਵਿੱਚ ਲੋਕ ਵੱਖੋ-ਵੱਖਰੇ ਤਰੀਕਿਆਂ ਨਾਲ ਅਪਣਾ ਸਮਰਥਨ ਦੇ ਰਹੇ ਹਨ। ਉੱਥੇ ਹੀ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਸੁਰੱਖਿਆ ਲਈ ਅਣਸੁਖਾਵੀਂ ਘਟਨਾ ਨਾ ਵਾਪਰੇ ਜਿਸ ਲਈ ਅੱਗ ਬੁਝਾਓ ਉਪਕਰਨ ਅੰਦੋਲਨ ਵਾਲੇ ਸਥਾਨਾਂ ਤੇ ਵੰਡ ਕੇ ਕਿਸਾਨਾਂ ਦੀ ਮਦਦ ਕੀਤੀ ਗਈ ਹੈ।

ਖਾਲਸਾ ਏਡ ਨੇ ਫੇਸਬੁੱਕ ਅਕਾਉਂਟ ਤੇ ਪੋਸਟ ਵਿੱਚ ਲਿਖਿਆ ਕਿ ਕਿਉਂ ਕਿ ਸਾਰੇ ਟਰੈਕਟਰ ਦਿੱਲੀ ਬਾਰਡਰ ਤੇ ਨੇੜਿਓਂ ਪਾਰਕ ਕੀਤੇ ਗਏ ਹਨ, ਇਸ ਲਈ ਅੱਗ ਦੀ ਸੁਰੱਖਿਆ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਸੀ। ਖਾਲਸਾ ਏਡ ਦੀ ਟੀਮ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਦੇ ਸਾਵਧਾਨ ਵਜੋਂ ਅੱਗ ਬੁਝਾਓ ਯੰਤਰ ਵੰਡੇ।  

ਇਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਸਾਧਨਾਂ ਨਾਲ ਪਹੁੰਚੇ ਹਨ। ਇਸਦੇ ਨਾਲ ਹੀ ਗੈਸ ਤੇ ਬਾਲਣ ਨਾਲ ਵੱਡੀ ਮਾਤਰਾ ਵਿੱਚ ਕਿਸਾਨਾਂ ਲਈ ਲੰਗਰ ਤਿਆਰ ਹੋ ਰਿਹਾ ਹੈ। ਅਜਿਹੀ ਸੂਰਤ ਵਿੱਚ ਅੱਗ ਵਰਗੀ ਕਿਸੇ ਵੀ ਅਣਸੁਖਾਵੀ ਘਟਨਾ ਦੇ ਮੱਦੇਨਜ਼ਰ ਅੱਗ ਬਝਾਓ ਯੰਤਰਾਂ ਦਾ ਹੋਣਾ ਜਰੂਰੀ ਹੈ।

ਪੰਜਾਬ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇੱਕ ਪਾਸੇ ਕਿਸਾਨ ਦਿੱਲੀ ਦੀਆਂ ਹੱਦਾਂ ‘ਤੇ ਡਟੇ ਹੋਏ ਹਨ ਅਤੇ ਦੂਜੇ ਪਾਸੇ ਚੰਡੀਗੜ੍ਹ ਵਿੱਚ ਪੰਜਾਬ ਯੂਥ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕੀਤਾ ਗਿਆ ਹੈ। ਪੰਜਾਬ ਯੂਥ ਕਾਂਗਰਸ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖ਼ਿਲਾਫ਼ ਹੱਲਾ ਬੋਲਿਆ ਗਿਆ।

Click to comment

Leave a Reply

Your email address will not be published. Required fields are marked *

Most Popular

To Top