Sports

ਖਰੜ ਦੇ ਨੌਜਵਾਨ ਅਰਸ਼ਦੀਪ ਬਣਿਆ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ, ਸੀਐਮ ਮਾਨ ਨੇ ਦਿੱਤੀ ਵਧਾਈ

ਮੁਹਾਲੀ ਦੇ ਅਰਸ਼ਦੀਪ ਸਿੰਘ ਨੂੰ ਭਾਰਤੀ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ। ਅਰਸ਼ਦੀਪ ਸਿੰਘ ਨੇ ਆਈਪੀਐਲ-15 ਦੇ ਚੌਥੇ ਸੀਜ਼ਨ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਅਰਸ਼ਦੀਪ ਦੀ ਇਸ ਸਫ਼ਲਤਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। ਸੀਐਮ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਖਰੜ ਦੇ ਸਾਡੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਤੇ ਵਧਾਈ।

ਇਸ ਤਰ੍ਹਾਂ ਮਿਹਨਤ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂ ਦੁਨੀਆ ਭਰ ‘ਚ ਰੌਸ਼ਨ ਕਰੋ…ਖ਼ੂਬ ਤਰੱਕੀਆਂ ਕਰੋ…ਬਹੁਤ ਸਾਰੀਆਂ ਸ਼ੁੱਭ ਕਾਮਨਾਵਾਂ। ਦੱਸ ਦਈਏ ਕਿ ਅਰਸ਼ਦੀਪ 2019 ਤੋਂ ਆਈਪੀਐਲ ਖੇਡ ਰਿਹਾ ਹੈ ਤੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਸੀ।

IPL 2022: Punjab Kings' Arshdeep Singh will be walking into Indian cricket  team very soon, says Ravi Shastri | Cricket News | Zee News

ਉਸ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਦੇਖਦੇ ਹੋਏ ਉਸ ਨੂੰ 14 ਮੈਚਾਂ ‘ਚ ਖਿਡਾਇਆ ਗਿਆ। ਇਨ੍ਹਾਂ ਮੈਚਾਂ ‘ਚ ਉਸ ਨੇ 50 ਓਵਰਾਂ ‘ਚ 385 ਦੌੜਾਂ ਦੇ ਕੇ 10 ਵਿਕਟਾਂ ਲਈਆਂ। ਉਸ ਦਾ ਸਰਵੋਤਮ ਸਕੋਰ 37 ਦੌੜਾਂ ‘ਤੇ 3 ਵਿਕਟਾਂ ਰਿਹਾ।

Click to comment

Leave a Reply

Your email address will not be published.

Most Popular

To Top