ਖਰੜ ’ਚ ਡੋਰ-ਟੂ-ਡੋਰ ਕੰਪੈਨ ਨੂੰ ਲੈ ਕੇ ‘ਆਪ’ ਨੂੰ ਚੋਣ ਕਮਿਸ਼ਨ ਦਾ ਨੋਟਿਸ ਜਾਰੀ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਖਰੜ ’ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਸੀ। ਜਿਸ ਦੌਰਾਨ ਐੱਸ.ਡੀ.ਐੱਮ. ਖਰੜ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਹੈ।

‘ਆਪ’ ਨੂੰ ਇਹ ਨੋਟਿਸ 5 ਤੋਂ ਵੱਧ ਲੋਕਾਂ ਦੇ ਸ਼ਾਮਿਲ ਹੋਣ ਮਗਰੋਂ ਜਾਰੀ ਕੀਤਾ ਗਿਆ ਹੈ।
ਇਸ ਦੇ ਲਈ ‘ਆਪ’ ਕੋਲੋਂ 24 ਘੰਟੇ ਅੰਦਰ ਜਵਾਬ ਤਲਬ ਕੀਤਾ ਗਿਆ ਹੈ। ਦੱਸ ਦਈਏ ਕਿ ਕੇਜਰੀਵਾਲ ਪੰਜਾਬ 2 ਦਿਨਾਂ ਦੇ ਦੌਰੇ ਤੇ ਹਨ। ਉਹਨਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਇਸ ਦੌਰਾਨ ਉਹਨਾਂ ਕਿਹਾ ਕਿ, ਅਸੀਂ ‘ਆਪ’ ਦੇ ਸੱਤਾ ‘ਚ ਆਉਣ ‘ਤੇ ਸੂਬੇ ਨੂੰ ਵਿਕਸਤ ਅਤੇ ਖੁਸ਼ਹਾਲ ਬਣਾਉਣ ਲਈ 10 ਸੂਤਰੀ ‘ਪੰਜਾਬ ਮਾਡਲ’ ਤਿਆਰ ਕੀਤਾ ਹੈ।
ਅਜਿਹਾ ਖੁਸ਼ਹਾਲ ਪੰਜਾਬ ਬਣਾਵਾਂਗੇ ਕਿ ਰੁਜ਼ਗਾਰ ਲਈ ਕੈਨੇਡਾ ਗਏ ਨੌਜਵਾਨ ਅਗਲੇ 5 ਦਿਨਾਂ ‘ਚ ਵਾਪਸ ਆਉਣਗੇ। ਉਹਨਾਂ ਦੀ ਸਰਕਾਰ ਆਉਣ ’ਤੇ 10 ਬਿੰਦੂਆਂ ਵਾਲਾ ਪੰਜਾਬ ਮੋਡਲ ਬਣੇਗਾ। ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ, ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਡਰ ਗਈਆਂ ਹਨ ਅਤੇ ਹੁਣ ਇਕੱਠੀਆਂ ਹੋ ਗਈਆਂ ਹਨ।
