ਖਜੂਰ ਖਾਣ ਦੇ ਫ਼ਾਇਦੇ ਜਾਣ ਹੋ ਜਾਓਗੇ ਹੈਰਾਨ!

ਜੇ ਤੁਸੀਂ ਖਜੂਰ ਨਹੀਂ ਖਾਂਦੇ ਤਾਂ ਤੁਹਾਨੂੰ ਖਜੂਰ ਆਪਣੀ ਸੂਚੀ ਵਿੱਚ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਨਾਸ਼ਤੇ ਵਿੱਚ ਇੱਕ ਖਜੂਰ ਦਾ ਸੇਵਨ ਜਿੱਥੇ ਤੁਹਾਨੂੰ ਕਈ ਪ੍ਰਕਾਰ ਦੀਆਂ ਕੈਂਸਰ, ਕਬਜ਼, ਦਿਲ ਦੀਆਂ ਬੀਮਾਰੀਆਂ, ਪੇਟ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਦੀ ਸਮੱਸਿਆ, ਦੰਦਾਂ ਦੀਆਂ ਬੀਮਾਰੀਆਂ, ਜੋੜਾਂ ਦਾ ਦਰਦ ਆਦਿ ਤੋਂ ਰਾਹਤ ਮਿਲਦੀ ਹੈ।

ਇਰਾਕ, ਈਰਾਨ, ਇੰਡੋਨੇਸ਼ੀਆ ਅਤੇ ਸਾਊਦੀ ਅਰਬੀਆ ਮੁਲਕਾਂ ਦੀਆਂ ਖੰਜੂਰਾਂ ਵਧੇਰੇ ਵਧੀਆ ਮੰਨੀਆਂ ਜਾਂਦੀਆਂ ਹਨ ਜੋ ਸਾਡੇ ਦੇਸ਼ ਵਿੱਚ ਵੀ ਅਸਾਨੀ ਨਾਲ ਹਰ ਫ਼ਲ ਵੇਚਣ ਵਾਲੇ ਕੋਲੋਂ ਖਰੀਦੀਆਂ ਜਾ ਸਕਦੀਆਂ ਹਨ। ਆਖਿਰ ਵਿੱਚ ਮੈਂ ਤਾਂ ਇਹੀ ਕਹਿਣਾ ਚਾਂਹਾਗਾ ਕਿ ਤੁਸੀਂ ਸਮੇਂ-ਸਮੇਂ ਪਰ ਸੁਆਦ ਲਈ ਕਈ ਤਰ੍ਹਾਂ ਦੇ ਫ਼ਲ ਖਾਂਦੇ ਹੋ ਪਰ ਚੰਗੀ ਸਿਹਤ ਲਈ ਨਾਸ਼ਤੇ ਵਿੱਚ ਖੰਜੂਰ ਖਾਣਾ ਨਾ ਭੁੱਲੋ, ਅਜਿਹਾ ਕਰਨ ਨਾਲ ਤੁਸੀਂ ਆਪਣੇ-ਆਪ ਤੇ ਬੱਚਿਆਂ ਦੀ ਸਿਹਤ ਵਿੱਚ ਖ਼ੁਦ ਫਰਕ ਮਹਿਸੂਸ ਕਰੋਗੇ।
ਖਜੂਰ ਖਾਣ ਨਾਲ ਖੂਨ ਵਿੱਚ ਵਾਧਾ, ਅੱਖਾਂ ਦੀ ਰੌਸ਼ਨੀ, ਚਿਹਰੇ ਦੀ ਖੂਬਸੂਰਤੀ, ਚਮੜੀ ਤੇ ਨਿਖਾਰ, ਹੱਡੀਆਂ ਦੀ ਮਜ਼ਬੂਤੀ ਆਦਿ ਵਿੱਚ ਵੀ ਕਾਫ਼ੀ ਫਾਇਦਾ ਮਿਲਦਾ ਹੈ। ਸਵੇਰ ਸਮੇਂ ਖਾਧੀ ਇੱਕ ਖਜੂਰ ਦਿਨ ਭਰ ਲਈ ਵਧੀਆ ਤਾਕਤ ਦੇ ਸਕਦੀ ਹੈ ਕਿਉਂ ਕਿ ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ, ਆਇਰਨ, ਕੈਲਸ਼ੀਅਮ, ਫਾਈਬਰ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਸੋਡੀਅਮ ਆਦਿ ਦੀ ਭਰਪੂਰ ਮਾਤਰਾ ਹੁੰਦੀ ਹੈ।
