Punjab

ਕੱਲ੍ਹ ਰਾਜ ਸਭਾ ’ਚ ਹੋਏ ਹੰਗਾਮੇ ਦੇ ਚਲਦੇ 8 ਸੰਸਦ ਮੈਂਬਰ ਕੀਤੇ ਮੁਅੱਤਲ

ਨਵੀਂ ਦਿੱਲੀ: ਕੱਲ੍ਹ ਰਾਜ ਸਭਾ ਵਿੱਚ ਜੋ ਵੀ ਹੋਇਆ ਉਹ ਸੰਸਦ ਦੇ ਉਪਰਲੇ ਸਦਨ ਵਿੱਚ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਜਿਸ ਤਰ੍ਹਾਂ ਵਿਰੋਧੀਆਂ ਦੇ ਸੰਸਦ ਮੈਂਬਰਾਂ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਵੈਲ ਵਿੱਚ ਆ ਕੇ ਹੰਗਾਮਾ ਕੀਤਾ ਅਤੇ ਰੂਲ ਬੁੱਕ ਪਾੜਨ ਦਾ ਯਤਨ ਕੀਤਾ ਉਸ ਤੇ ਸਖ਼ਤ ਕਾਰਵਾਈ ਕੀਤੀ ਗਈ ਹੈ।

ਰਾਜ ਸਭਾ ਸਪੀਕਰ ਵੇਂਕੈਆ ਨਾਇਡੂ ਨੇ ਕੱਲ੍ਹ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਸੱਤ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਟੀਐਮਸੀ ਦੇ ਸੰਸਦ ਡੇਰੇਕ ਓ ਬਰਾਇਨ, ਆਪ ਦੇ ਸੰਜੇ ਸਿੰਘ ਸਮੇਤ ਰਾਜੀਵ ਸਾਟਵ ਨੂੰ ਵੀ ਮੁਅੱਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਲੰਬੇ ਸਮੇਂ ਬਾਅਦ ਅੱਜ ਚੰਡੀਗੜ੍ਹ ’ਚ ਖੁੱਲ੍ਹੇ ਸਕੂਲ

ਜਿਹੜੇ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਹਨਾਂ ਵਿੱਚ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬਰਾਇਨ, ਅਤੇ ਡੋਲਾ ਸੇਨ ਸਮੇਤ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਕਾਂਗਰਸ ਦੇ ਰਾਜੀਵ ਸਾਟਵ, ਸੈਯਦ ਨਾਸਿਰ ਹੁਸੈਨ, ਰਿਪੁਨ ਬੋਰਾ ਅਤੇ ਸੀਪੀਆਈ ਤੋਂ ਕੇਕੇ ਰਾਗੇਸ਼ ਅਤੇ ਐਲਮਲਾਰਾਨ ਕਰੀਮ ਦੇ ਨਾਮ ਹਨ।

ਕੱਲ੍ਹ ਉਪ ਚੇਅਰਮੈਨ ਰਹਿਵੰਸ਼ ਦੇ ਸਾਹਮਣੇ ਇਹਨਾਂ ਸੰਸਦ ਮੈਂਬਰਾਂ ਦੇ ਦੁਰਵਿਵਹਾਰ ਦੇ ਚਲਦੇ ਉਹਨਾਂ ਤੇ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਹੋਰ ਮੈਂਬਰ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ ਕਰਦੇ ਨਜ਼ਰ ਆਏ।

ਵਿਰੋਧੀ ਦਲਾਂ ਨੇ ਹਰੀਵੰਸ਼ ’ਤੇ ਸੰਸਦੀ ਨਿਯਮਾਂ ਅਤੇ ਪਰੰਪਰਾਵਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬਿੱਲ ਪਾਸ ਕਰਾਉਣ ਦਾ ਦੋਸ਼ ਵੀ ਲਾਇਆ। ਵਿਰੋਧੀ ਧਿਰਾਂ ਨੇ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਸੀ, ਜਿਸ ਨੂੰ ਚੇਅਰਮੈਨ ਵੈਂਕਈਆ ਨਾਇਡੂ ਨੇ ਰੱਦ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਰਾਜ ਸਭਾ ਵਿਚ ਤਿੰਨ ਮਹੱਤਵਪੂਰਨ ਬਿੱਲਾਂ ਜ਼ਰੂਰੀ ਚੀਜ਼ਾਂ (ਸੋਧ) ਬਿੱਲ 2020, ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨੋਲੋਜੀ (ਸੋਧ) ਬਿੱਲ 2020, ਬੈਂਕਿੰਗ ਰੈਗੂਲੇਸ਼ਨ (ਸੋਧ) ਬਿੱਲ 2020 ਲਿਆਏ ਜਾਣਗੇ।

Click to comment

Leave a Reply

Your email address will not be published.

Most Popular

To Top