ਕੱਲ੍ਹ ਬੰਦ ਰਹੇਗਾ ਲੁਧਿਆਣਾ ਸ਼ਹਿਰ, ਜਾਰੀ ਹੋਏ ਹੁਕਮ

ਲੁਧਿਆਣਾ ਵਿੱਚ ਕੱਲ੍ਹ ਯਾਨੀ ਐਤਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਲਾਕਡਾਊਨ ਰਹੇਗਾ। ਕੋਈ ਵੀ ਦੁਕਾਨ ਨਹੀਂ ਖੁੱਲ੍ਹੇਗੀ। ਅਪਣੇ ਆਦੇਸ਼ ਮੁਤਾਬਕ ਜ਼ਿਲ੍ਹੇ ਦੇ ਡੀਸੀ ਵਰਿੰਦਰ ਸ਼ਰਮਾ ਨੇ ਸਖ਼ਤ ਹੁਕਮ ਦਿੰਦਿਆਂ ਕਿਹਾ ਕਿ ਇਸ ਦੌਰਾਨ ਸਿਰਫ ਮੈਡੀਕਲ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ।
ਐਤਵਾਰ ਨੂੰ ਹਰ ਤਰ੍ਹਾਂ ਦੀ ਦੁਕਾਨ, ਹੋਟਲ, ਰੈਸਟੋਰੈਂਟ ਬੰਦ ਹੋਣਗੇ। ਪਰ ਕੈਮਿਸਟ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਇਸ ਦੇ ਨਾਲ ਹੀ ਦੁੱਧ ਦੀ ਸਪਲਾਈ ਵੀ ਜਾਰੀ ਰਹੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਕ ਦਿਨ ਦਾ ਬੰਦ ਹੋਣ ਨਾਲ ਕੁੱਝ ਨਹੀਂ ਜਾਵੇਗਾ। ਲੋਕ ਅਪਣੇ ਘਰਾਂ ਵਿੱਚ ਰਹਿੰਦੇ ਹਨ ਅਤੇ ਜੇ ਇਹ ਬਹੁਤ ਜ਼ਰੂਰੀ ਨਹੀਂ ਤਾਂ ਘਰਾਂ ਵਿੱਚ ਹੀ ਰਿਹਾ ਜਾਵੇ।
ਉਹਨਾਂ ਕਿਹਾ ਕਿ ਦੇਸ਼ ਦੀ ਸਥਿਤੀ ਭਿਆਨਕ ਹੋ ਗਈ ਹੈ। ਲੋਕ ਆਕਸੀਜਨ ਦੀ ਘਾਟ ਨਾਲ ਮਰ ਰਹੇ ਹਨ। ਦਸ ਦਈਏ ਕਿ ਜਿੱਥੇ ਹਰ ਪਾਸੇ ਆਕਸੀਜਨ ਦੀ ਘਾਟ ਹੋ ਰਹੀ ਹੈ ਉੱਥੇ ਹੀ ਲੁਧਿਆਣਾ ਤੋਂ ਰਾਹਤ ਭਰੀ ਖ਼ਬਰ ਮਿਲੀ ਹੈ। ਆਕਸੀਜਨ ਦੀ ਕਮੀ ਹੋਣ ਕਾਰਨ ਅੰਮ੍ਰਿਤਸਰ ਵਿੱਚ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਰ ਲੁਧਿਆਣਾ ਜ਼ਿਲ੍ਹੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਇਹ ਦਾਅਵਾ ਡਿਪਟੀ ਡਾਇਰੈਕਟਰ ਲੋਕਲ ਗੌਰਮਿੰਟ ਅਮਿਤ ਬੈਂਬੀ ਨੇ ਕੀਤਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜ਼ਰੂਰਤ ਤੋਂ ਵੱਧ ਆਕਸੀਜਨ ਸਿਲੰਡਰਾਂ ਦੀ ਸਪਲਾਈ ਹੋ ਰਹੀ ਹੈ। ਉਹਨਾਂ ਅੱਗੇ ਦਸਿਆ ਕਿ ਲੁਧਿਆਣਾ ਵਿੱਚ ਦੋ ਆਕਸੀਜਨ ਜਨਰੇਸ਼ਨ ਪਲਾਂਟ ਹਨ, ਇਸ ਤੋਂ ਇਲਾਵਾ ਪੰਜ ਬੋਟਲਿੰਗ ਪਲਾਂਟ ਵੀ ਕੰਮ ਕਰ ਰਹੇ ਹਨ।
ਇਸ ਦਾ ਸਿਵਲ ਹਸਪਤਾਲ ਵਿੱਚ 115 ਸਿਲੰਡਰਾਂ ਦੀ ਸਮਰੱਥਾ ਵਾਲਾ ਅਪਣਾ ਆਕਸੀਜਨ ਜਨਰੇਸ਼ਨ ਪਲਾਂਟ ਵੀ ਹੈ ਜਿੱਥੇ ਕਿਸੇ ਸਮੇਂ ਲਗਭਗ 350 ਸਿਲੰਡਰਾਂ ਦੀ ਲੋੜ ਪੈ ਰਹੀ ਸੀ ਤੇ ਬਾਕੀ ਸਪਲਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ।
